ਏਸ਼ੀਆਈ ਖੇਡਾਂ 2023: 10,000 ਮੀਟਰ ਦੌੜ ਵਿਚ ਕਾਰਤਿਕ ਨੇ ਚਾਂਦੀ ਤੇ ਗੁਲਵੀਰ ਸਿੰਘ ਨੇ ਕਾਂਸੀ ਦਾ ਤਮਗ਼ਾ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਕਾਰਤਿਕ ਨੇ 28:15.38 ਸਕਿੰਟ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।

Kartik Kumar Wins Silver Medal, Gulveer Singh Bags Bronze in Men's 10000m Race

 

ਹਾਂਗਜ਼ੂ:  ਭਾਰਤ ਦੇ ਲੰਬੀ ਦੌੜ ਦੇ ਅਥਲੀਟ ਕਾਰਤਿਕ ਕੁਮਾਰ ਅਤੇ ਗੁਲਵੀਰ ਸਿੰਘ ਨੇ ਸ਼ਨਿਚਰਵਾਰ ਨੂੰ ਇਥੇ ਏਸ਼ੀਆਈ ਖੇਡਾਂ ਦੇ ਪੁਰਸ਼ਾਂ ਦੀ 10,000 ਮੀਟਰ ਦੌੜ ਮੁਕਾਬਲੇ ਵਿਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤੇ। ਕਾਰਤਿਕ ਨੇ 28:15.38 ਸਕਿੰਟ ਦੇ ਸਮੇਂ ਨਾਲ ਚਾਂਦੀ ਅਤੇ ਗੁਲਵੀਰ ਨੇ 28:17.21 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।

 

ਦੋਵੇਂ ਭਾਰਤੀ ਫਾਈਨਲ 100 ਮੀਟਰ ਵਿਚ ਤਗਮੇ ਦੀ ਦੌੜ ਵਿਚ ਸਨ ਜਦੋਂ ਤਿੰਨ ਸਾਥੀ ਮੁਕਾਬਲੇਬਾਜ਼ ਟਕਰਾ ਗਏ ਅਤੇ ਇੱਕ ਦੂਜੇ ਦੇ ਉਪਰ ਡਿੱਗ ਪਏ। ਬਹਿਰੀਨ ਦੇ ਰਿਬਿਹਾਨੂ ਯੇਮਾਤਾਵ ਨੇ 28:13.62 ਸਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ ਹੈ।