T20 World Cup : T20I ਵਿਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਰਾਸ਼ਿਦ ਖ਼ਾਨ  

ਏਜੰਸੀ

ਖ਼ਬਰਾਂ, ਖੇਡਾਂ

T2OI ਕ੍ਰਿਕਟ 'ਚ ਹੁਣ ਤੱਕ ਸਿਰਫ਼ 4 ਗੇਂਦਬਾਜ਼ ਹੀ 100 ਵਿਕਟਾਂ ਲੈ ਸਕੇ ਹਨ

Rashid Khan

 

ਮੁੰਬਈ - ICC T20I ਵਿਸ਼ਵ ਕੱਪ ਦੇ 23ਵੇਂ ਮੈਚ 'ਚ ਅਫ਼ਗਾਨਿਸਤਾਨ ਦੇ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੇ ਪਾਕਿਸਤਾਨ ਦੇ ਮੁਹੰਮਦ ਹਫੀਜ਼ ਨੂੰ ਆਊਟ ਕਰ ਕੇ ਇਤਿਹਾਸ ਰਚ ਦਿੱਤਾ ਹੈ। ਰਾਸ਼ਿਦ ਖਾਨ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਦੱਸ ਦਈਏ ਕਿ T2OI ਕ੍ਰਿਕਟ 'ਚ ਹੁਣ ਤੱਕ ਸਿਰਫ਼ 4 ਗੇਂਦਬਾਜ਼ ਹੀ 100 ਵਿਕਟਾਂ ਲੈ ਸਕੇ ਹਨ

ਜਿਨ੍ਹਾਂ 'ਚ ਸ਼ਾਕਿਬ ਤੋਂ ਇਲਾਵਾ ਸ਼ਾਕਿਬ ਅਲ ਹਸਨ (117), ਲਸਿਥ ਮਲਿੰਗਾ (107) ਅਤੇ ਟਿਮ ਸਾਊਥੀ (100) ਸ਼ਾਮਲ ਹਨ। ਰਾਸ਼ਿਦ ਨੇ 53 ਮੈਚ ਖੇਡ ਕੇ 100 ਵਿਕਟਾਂ ਪੂਰੀਆਂ ਕੀਤੀਆਂ। ਸ਼੍ਰੀਲੰਕਾ ਦੇ ਲਸਿਥ ਮਲਿੰਗਾ ਟੀ-20 ਵਿਚ 76 ਮੈਚਾਂ ਵਿਚ 100 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਸਾਊਦੀ ਨੇ ਇਹ ਕਾਰਨਾਮਾ 82 ਮੈਚਾਂ 'ਚ ਕੀਤਾ ਜਦਕਿ ਸ਼ਾਕਿਬ ਨੇ 83 ਮੈਚਾਂ 'ਚ ਵਿਕਟਾਂ ਦਾ ਸੈਂਕੜਾ ਪੂਰਾ ਕੀਤਾ।