Shreyas Iyer Health Update News: ਸ਼੍ਰੇਅਸ ਅਈਅਰ ਦੀ ਸਿਹਤ ਵਿਚ ਹੋਇਆ ਸੁਧਾਰ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ
Shreyas Iyer Health Update News: ''ਤੁਹਾਡੇ ਪਿਆਰ, ਸਮਰਥਨ ਤੇ ਪ੍ਰਾਰਥਨਾਵਾਂ ਲਈ ਦਿਲੋਂ ਧੰਨਵਾਦ''
Shreyas Iyer Health Update News: ਭਾਰਤੀ ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਸਮਰਥਨ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਵੀ ਕੀਤਾ। ਵੀਰਵਾਰ ਨੂੰ, ਸ਼੍ਰੇਅਸ ਨੇ ਆਪਣੀ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ।
ਸ਼੍ਰੇਅਸ ਅਈਅਰ ਨੂੰ ਆਸਟ੍ਰੇਲੀਆ ਖ਼ਿਲਾਫ਼ ਤੀਜੇ ਵਨਡੇ ਮੈਚ ਵਿੱਚ ਐਲੇਕਸ ਕੈਰੀ ਦਾ ਕੈਚ ਲੈਣ ਦੀ ਕੋਸ਼ਿਸ਼ ਦੌਰਾਨ ਪਸਲੀਆਂ ਵਿੱਚ ਸੱਟ ਲੱਗ ਗਈ ਸੀ ਅਤੇ ਉਸ ਨੂੰ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿੱਚ ਦਾਖ਼ਲ ਕਰਵਾਉਣਾ ਪਿਆ। ਸ਼੍ਰੇਅਸ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਵੀਰਵਾਰ ਸਵੇਰੇ ਉਸ ਨੇ ਖ਼ੁਦ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵਿੱਚ ਆਪਣੀ ਸਿਹਤ ਸੰਬੰਧੀ ਅਪਡੇਟਸ ਸਾਂਝੀ ਕੀਤੀ। ਸ਼੍ਰੇਅਸ ਨੇ ਲਿਖਿਆ, "ਮੈਂ ਇਸ ਸਮੇਂ ਰਿਕਵਰੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹਾਂ ਅਤੇ ਹਰ ਬੀਤਦੇ ਦਿਨ ਦੇ ਨਾਲ ਬਿਹਤਰ ਹੋ ਰਿਹਾ ਹਾਂ।" ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਤੇ ਮੇਰੇ ਲਈ ਪ੍ਰਾਰਥਨਾ ਕੀਤੀਆਂ।