ਖੇਡ ਜਗਤ 'ਚ ਸੋਗ ਦੀ ਲਹਿਰ, ਮਹਾਨ ਫੁੱਟਬਾਲਰ ਪੇਲੇ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

82 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

footballer Pele

 

  ਨਵੀਂ ਦਿੱਲੀ: ਬ੍ਰਾਜ਼ੀਲ ਦੇ ਫੁਟਬਾਲ ਸਟਾਰ ਖਿਡਾਰੀ ਪੇਲੇ ਦਾ 30 ਦਸੰਬਰ ਨੂੰ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਪੇਲੇ ਨੂੰ ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚ ਗਿਣਿਆ ਜਾਂਦਾ ਹੈ। ਉਹ ਕੁਝ ਸਮੇਂ ਤੋਂ ਹਸਪਤਾਲ 'ਚ ਦਾਖਲ ਸਨ। 20ਵੀਂ ਸਦੀ ਦੇ ਮਹਾਨ ਫੁੱਟਬਾਲਰ ਪੇਲੇ ਨੂੰ  ਕੈਂਸਰ ਸੀ।

ਇੰਸਟਾਗ੍ਰਾਮ 'ਤੇ ਮੌਤ ਦੀ ਜਾਣਕਾਰੀ ਦਿੰਦੇ ਹੋਏ ਪੇਲੇ ਦੀ ਬੇਟੀ ਕੇਲੀ ਨੈਸੀਮੈਂਟੋ ਨੇ ਲਿਖਿਆ, 'ਅਸੀਂ ਜੋ ਵੀ ਹਾਂ, ਇਹ ਤੁਹਾਡੀ ਵਜ੍ਹਾ ਨਾਲ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਦੱਸ ਦੇਈਏ ਕਿ ਪੇਲੇ ਨੂੰ 2021 ਵਿੱਚ ਟਿਊਮਰ ਦਾ ਪਤਾ ਲੱਗਿਆ ਸੀ ਅਤੇ ਉਦੋਂ ਤੋਂ ਉਹ ਕੀਮੋਥੈਰੇਪੀ ਲੈ ਰਹੇ ਸਨ।

ਕੁਝ ਦਿਨ ਪਹਿਲਾਂ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਅਰਜਨਟੀਨਾ ਦੇ ਲਿਓਨਲ ਮੇਸੀ ਨੂੰ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਫਰਾਂਸ ਦੇ ਕਿਲੀਅਨ ਐਮਬਾਪੇ ਨੂੰ ਫਾਈਨਲ ਵਿੱਚ ਹੈਟ੍ਰਿਕ ਬਣਾਉਣ ਲਈ ਵਧਾਈ ਦਿੱਤੀ।

ਤਿੰਨ ਵਾਰ ਵਿਸ਼ਵ ਕੱਪ ਜਿੱਤਣ ਦਾ ਰਿਕਾਰਡ
ਇੱਕ ਖਿਡਾਰੀ ਵਜੋਂ  ਤਿੰਨ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਪੇਲੇ ਦਾ ਸਾਹ ਸਬੰਧੀ ਸਮੱਸਿਆਵਾਂ ਦਾ ਇਲਾਜ ਚੱਲ ਰਿਹਾ ਸੀ।
ਇੱਕ ਫੁੱਟਬਾਲ ਖਿਡਾਰੀ ਵਜੋਂ ਪੇਲੇ ਦਾ ਕਰੀਅਰ ਬਹੁਤ ਛੋਟੀ ਉਮਰ ਵਿੱਚ ਸ਼ੁਰੂ ਹੋਇਆ ਸੀ। ਪੇਲੇ ਨੇ 15 ਸਾਲ ਦੀ ਉਮਰ ਵਿੱਚ ਸੈਂਟੋਸ ਲਈ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਅਤੇ 16 ਸਾਲ ਦੀ ਉਮਰ ਵਿੱਚ ਪੇਲੇ ਨੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਵਿੱਚ ਸ਼ਾਮਲ ਹੋ ਗਏ।