Wrestlers: ਵਿਨੇਸ਼ ਫੋਗਾਟ ਨੇ ਕਰਤੱਵ ਪਥ 'ਤੇ ਰੱਖਿਆ ਖੇਡ ਰਤਨ ਤੇ ਅਰਜੁਨ ਐਵਾਰਡ, ਬਜਰੰਗ ਪੁਨੀਆ ਨੇ ਸ਼ੇਅਰ ਕੀਤੀ ਵੀਡੀਓ

ਏਜੰਸੀ

ਖ਼ਬਰਾਂ, ਖੇਡਾਂ

ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ 'ਚ ਨਹੀਂ ਆਉਣਾ ਚਾਹੀਦਾ

Vinesh Phogat leaves Arjuna, Khel Ratna Awards on Kartavya Path pavement

Wrestlers:  ਦਿੱਗਜ਼ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣਾ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰ ਦਿੱਤਾ ਹੈ। ਉਨ੍ਹਾਂ ਨੇ 26 ਨਵੰਬਰ ਨੂੰ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਸ਼ਨੀਵਾਰ (30 ਦਸੰਬਰ) ਨੂੰ ਵਿਨੇਸ਼ ਨੇ ਖੇਲ ਰਤਨ ਅਤੇ ਅਰਜੁਨ ਪੁਰਸਕਾਰਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕਰਤੱਵ ਪਥ 'ਤੇ ਰੱਖਿਆ। ਇਸ ਨੂੰ ਬਾਅਦ ਵਿਚ ਪੁਲਿਸ ਨੇ ਚੁੱਕ ਲਿਆ। ਇਸ ਪੂਰੀ ਘਟਨਾ ਦਾ ਵੀਡੀਓ ਪਹਿਲਵਾਨ ਬਜਰੰਗ ਪੂਨੀਆ ਨੇ ਸ਼ੇਅਰ ਕੀਤਾ ਹੈ।  

ਬਜਰੰਗ ਪੂਨੀਆ ਨੇ ਟਵਿੱਟਰ 'ਤੇ ਲਿਖਿਆ ਕਿ "ਇਹ ਦਿਨ ਕਿਸੇ ਵੀ ਖਿਡਾਰੀ ਦੀ ਜ਼ਿੰਦਗੀ 'ਚ ਨਹੀਂ ਆਉਣਾ ਚਾਹੀਦਾ। ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਇਸ ਸਮੇਂ ਸਭ ਤੋਂ ਮਾੜੇ ਦੌਰ 'ਚੋਂ ਗੁਜ਼ਰ ਰਹੀਆਂ ਹਨ।'' ਵਿਨੇਸ਼ ਅਤੇ ਉਸ ਦੇ ਸਾਥੀ ਪ੍ਰਧਾਨ ਮੰਤਰੀ ਦਫ਼ਤਰ ਜਾਣਾ ਚਾਹੁੰਦੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ। ਉਸ ਤੋਂ  ਬਾਅਦ ਵਿਨੇਸ਼ ਨੇ ਆਪਣਾ ਫਰਜ਼ ਨਿਭਾਇਆ। ਆਪਣੇ ਇਨਾਮਾਂ ਨੂੰ ਕਰਤੱਵ ਪਥ 'ਤੇ ਰੱਖ ਦਿੱਤਾ। 

ਜ਼ਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ। ਇਸ ਵਿਚ ਸੰਜੇ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ ਸਾਕਸ਼ੀ ਮਲਿਕ ਨੇ ਇਹ ਕਹਿੰਦੇ ਹੋਏ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਕਿ ਜੇਕਰ ਬ੍ਰਿਜ ਭੂਸ਼ਣ ਵਰਗਾ ਵਿਅਕਤੀ ਦੁਬਾਰਾ ਚੁਣਿਆ ਜਾਵੇ ਤਾਂ ਕੀ ਕਰਨਾ ਹੈ? ਇਸ ਤੋਂ ਬਾਅਦ ਬਜਰੰਗ ਨੇ ਪਦਮ ਸ਼੍ਰੀ ਵਾਪਸ ਕਰ ਦਿੱਤਾ ਅਤੇ ਹੁਣ ਵਿਨੇਸ਼ ਨੇ ਆਪਣਾ ਖੇਡ ਰਤਨ ਵਾਪਸ ਕਰ ਦਿੱਤਾ ਹੈ। ਪੈਰਾ ਐਥਲੀਟ ਵਰਿੰਦਰ ਸਿੰਘ ਵੀ ਅਪਣਾ ਪਦਮ ਸ੍ਰੀ ਵਾਪਸ ਕਰਨ ਦੀ ਗੱਲ ਆਖ ਚੁੱਕੇ ਹਨ।