IND vs NZ : ਭਾਰਤ ਨੂੰ ਚੋਥੇ ਵਨਡੇ ‘ਚ ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਵਿਰੁੱਧ ਦੂਜੀ ਵਾਰ ਬਣਾਇਆ ਸਭ ਤੋਂ ਘੱਟ ਸਕੋਰ....

New Zealand vs India

ਨਵੀਂ ਦਿੱਲੀ : ਨਿਊਜ਼ੀਲੈਂਡ ਨੇ ਅਪਣੇ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਵੀਰਵਾਰ ਹੈਮਿਲਟਨ ਵਿਚ ਸੀਰੀਜ਼ ਦੇ ਚੌਥੇ ਵਨਡੇ ਵਿਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਕੀਵੀ ਗੇਂਦਬਾਜਾਂ ਦੇ ਸਾਹਮਏ ਟੀਮ ਇੰਡੀਆ ਦੀ ਬੱਲੇਬਾਜੀ ਕਮਜ਼ੋਰ ਨਜ਼ਰ ਆਈ ਅਤੇ ਪੂਰੀ ਟੀਮ 30.5 ਓਵਰ ਵਿਚ 92 ਰਨ ਉਤੇ ਹੀ ਆਲ ਆਉਟ ਹੋ ਗਈ। ਇਸ ਤੋਂ ਬਾਅਦ ਟੀਮ ਨੇ 14.4 ਓਵਰਾਂ ਵਿਚ 2 ਵਿਕਟਾਂ ਉਤੇ 93 ਰਨ ਬਣਾ ਕੇ ਮੈਚ ਜਿੱਤ ਲਿਆ ਹੈ।

ਨਿਊਜ਼ੀਲੈਂਡ ਦੇ ਵਿਰੁੱਧ ਦੂਜੀ ਵਾਰ ਸਭ ਤੋਂ ਘੱਟ ਸਕੋਰ :- ਭਾਰਤੀ ਟੀਮ ਦਾ ਪ੍ਰਦਰਸ਼ਨ ਇਸ ਵਨਡੇ ਵਿਚ ਕਾਫ਼ੀ ਖਰਾਬ ਰਿਹਾ ਅਤੇ ਉਸਨੇ ਨਿਊਜ਼ੀਲੈਂਡ ਦੇ ਵਿਰੁੱਧ ਵਨਡੇ ਵਿਚ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ ਹੈ। ਇਸ ਵਨਡੇ ਵਿਚ ਓਵਰਆਲ ਭਾਰਤ ਦਾ ਸੱਤਵਾਂ ਸਭ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਦੇ ਵਿਰੁੱਧ ਸਾਲ 2010 ਵਿਚ ਭਰਤ ਦੀ ਪੂਰੀ ਪਾਰੀ ਦਾਮਬੁਲਾ ਵਿਚ 88 ਰਨ ਉਤੇ ਹੀ ਸਿਮਟ ਗਈ ਸੀ। ਵਨਡੇ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ 54 ਰਨ ਹੈ ਜੋ ਉਸਨੇ ਸ਼੍ਰੀ ਲੰਕਾ ਦੇ ਵਿਰੁੱਧ ਸ਼ਾਰਜਾਹ ਵਿਚ 29 ਅਕਤੂਬਰ 2000 ਨੂੰ ਬਣਾਇਆ ਸੀ।

ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲਾ ਝਟਕਾ ਪਾਰੀ ਦੇ ਪਹਿਲੇ ਹੀ ਓਵਰ ਵਿਚ ਲੱਗਿਆ। ਪੇਸਰ ਭੂਵਨੇਸ਼ਵਰ ਕੁਮਾਰ ਦੇ ਇਸ ਓਵਰ ਦੀ ਪਹਿਲੀ ਗੇਂਦ ਤੇ ਮਾਰਟਿਨ ਗਪਟਿਲ (14) ਨੇ ਛੱਕਾ ਮਾਰਿਆ, ਦੂਜੀ ਅਤੇ ਤੀਜੀ ਗੇਂਦ ਉਤੇ ਲਗਾਤਾਰ ਚੌਕੇ ਲਗਾਏ ਅਤੇ ਪੰਜਵੀਂ ਗੇਂਦ ਉਤੇ ਉਹ ਹਾਰਦਿਕ ਪਾਡਿਂਆ ਦੇ ਹੱਥੋਂ ਕੈਚ ਆਉਟ ਹੋ ਗਿਆ। ਕਪਤਾਨ ਕੇਨ ਵਿਲਿਅਮਸਨ (11) ਨੂੰ ਭੂਵੀ ਨੇ ਵਿਕਟ ਤੋਂ ਪਿੱਛੇ ਕੈਚ ਕਰਾਇਆ। ਉਹਨਾਂ ਨੇ 18 ਗੇਂਦਾਂ ਉਤੇ 2 ਚੌਕੇ ਲਗਾਏ। ਉਸ ਤੋਂ ਬਾਅਦ ਰੋਸ ਟੇਲਰ (37) ਅਤੇ ਹੇਨਰੀ ਨਿਕੋਲਸ (30) ਨੇ 14.4 ਓਵਰ ਵਿਚ ਹੀ ਮੈਚ ਜਿੱਤ ਲਿਆ ਸੀ।

ਟੇਲਰ ਨੇ 25 ਗੇਦਾਂਉਤੇ 2 ਚੌਕੇ ਅਤੇ 3 ਛੱਕੇ ਮਾਰੇ ਜਦੋਂ ਕਿ ਨਿਕੋਸਲ ਨੇ 42 ਗੇਂਦਾਂ ਉਤੇ 4 ਚੌਕੇ ਅਤੇ 1 ਛੱਕਾ ਲਗਾਇਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾ ਬੱਲੇਬਾਜੀ ਲਈ ਮੌਕਾ ਦਿੱਤਾ। ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਦੇ ਦੋਨਾ ਓਪਨਰਾਂ ਨੇ ਸਿਰਫ਼ 23 ਰਨ ਹੀ ਬਣਾ ਸਕੇ। ਸ਼ਿਖਰ ਧਵਨ ਨੂੰ 5 ਵਿਕਟ ਸਿਰਫ਼ 33 ਰਨ ਦੇ ਸਕੋਰ ਤਕ ਹੀ ਖੜ੍ਹ ਸਕੇ। ਪਹਿਲਾ ਵਿਕਟ ਸ਼ਿਖਰ ਧਵਨ ਦੇ ਰੂਪ ਵਿਚ 21 ਦੇ ਟੀਮ ਸਕੋਰ ਉਤੇ ਗਿਰਿਆ ਅਤੇ ਕਪਤਾਨ ਰੋਹਿਤ ਸ਼ਰਮਾ (7) ਵੀ ਬੋਲਟ ਦਾ ਸ਼ਿਕਾਰ ਹੋ ਗਏ।

ਭਾਰਤੀ ਟੀਮ ਦੇ ਲਗਾਤਾਰ 3 ਵਿਕਟ 33 ਦੇ ਸਕੋਰ ਉਤੇ ਡਿੱਗੇ। ਪਹਿਲਾਂ ਅੰਬਾਤੀ ਰਾਇਡੂ(0) ਅਤੇ ਦਿਨੇਸ਼ ਕਾਰਤਿਕ (0) ਨੂੰ ਕੋਲਿਨ ਡਿ ਗ੍ਰੈਂਡਹੋਮ ਨੇ ਅਪਣਾ ਸ਼ਿਕਾਰ ਬਣਾਇਆ, ਫਿਰ ਬੱਲੇਬਾਜ ਸੁਭਮਨ ਗਿੱਲ (9) ਨੂੰ ਬੋਲਟ ਨੇ ਅਪਣੀ ਗੇਂਦ ਉਤੇ ਕੈਚ ਕਰਕੇ ਆਉਟ ਕੀਤਾ। ਭਾਰਤ ਦੀ ਅੱਧੀ ਟੀਮ 33 ਦੇ ਸਕੋਰ ਉਤੇ ਆਉਟ ਹੋ ਗਈ ਸੀ।