ਗੈਸਪੇਰਿਆਨ ਨੂੰ ਹਰਾ ਕੇ ਕਿਵਤੋਵਾ ਨਾਲ ਖੇਡੇਗੀ ਹੁਣ ਅਜਾਰੇਂਕਾ
ਰੂਸੀ ਕੁਆਲੀਫ਼ਾਇਰ ਮਾਰਗਰਿਟਾ ਗੈਸਪੇਰਿਆਨ ਨੂੰ 6.4, 6.1 ਨਾਲ ਹਰਾਉਣ ਤੋਂ ਬਾਦ ਵਿਕਟੋਰੀਆ ਅਜਾਰੇਂਕਾ ਹੁਣ ਸੇਂਟ ਪੀਟਰਜ਼ਬਰਗ.......
Victoria Azarenka
ਸੇਂਟ ਪੀਟਰਜ਼ਬਰਗ : ਰੂਸੀ ਕੁਆਲੀਫ਼ਾਇਰ ਮਾਰਗਰਿਟਾ ਗੈਸਪੇਰਿਆਨ ਨੂੰ 6.4, 6.1 ਨਾਲ ਹਰਾਉਣ ਤੋਂ ਬਾਦ ਵਿਕਟੋਰੀਆ ਅਜਾਰੇਂਕਾ ਹੁਣ ਸੇਂਟ ਪੀਟਰਜ਼ਬਰਗ ਲੇਡੀਜ਼ ਟ੍ਰਾਫ਼ੀ ਵਿਚ ਆਸਟ੍ਰੇਲੀਆਈ ਓਪਨ ਉਪ-ਜੇਤੂ ਪੇਤਰਾ ਕਿਵਤੋਵਾ ਨਾਲ ਖੇਡੇਗੀ। ਦੋ ਵਾਰ ਦੀ ਆਸਟ੍ਰੇਲੀਆਈ ਓਪਨ ਚੈਂਪਿਅਨ ਅਜਾਰੇਂਕਾ ਨੇ ਮੁਕਾਬਲੇ ਵਿਚ ਇਕ ਤਰਫ਼ਾ ਜਿੱਤ ਪ੍ਰਾਪਤ ਕੀਤੀ ਜਦਕਿ ਕਿਵਤੋਵਾ ਨੂੰ ਦੂਸਰੇ ਦੌਰ ਵਿਚ ਬਾਏ ਮਿਲਿਆ। ਸਾਬਕਾ ਫ੍ਰੈਂਚ ਓਪਨ ਚੈਂਪਿਅਨ ਯੇਲੇਨਾ ਓਸਤਾਪੇਂਕੋ ਨੇ ਕ੍ਰਿਸਟੀਲਾ ਮਲਾਦੇਨੋਵਿਚ ਨੂੰ 6.1, 0.6, 6.0 ਨਾਲ ਹਰਾਇਆ। ਹੁਣ ਉਹ ਅਨਾਸਤਾਸਿਆ ਪੀ ਨਾਲ ਖੇਡੇਗੀ। ਜਿਸ ਨੇ ਐਲਿਜ਼ੇ ਕੋਰਨੇਟ ਨੂੰ 7.5, 7.6 ਨਾਲ ਹਰਾਇਆ।