T20 World Cup Legends: ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਵਿਕਟਕੀਪਿੰਗ 'ਚ ਹੁਨਰ ਦਿਖਾਉਣ ਵਾਲੇ ਖਿਡਾਰੀਆਂ ਦੀ ਲਿਸਟ
ਜੋਸ ਬਟਲਰ (33): ਬਟਲਰ ਇੰਗਲੈਂਡ ਦੀ ਟੀ -20 ਵਿਸ਼ਵ ਕੱਪ ਮੁਹਿੰਮ ਦਾ ਧੁਰਾ ਰਿਹਾ ਹੈ। ਉਸਨੇ 27 ਮੈਚਾਂ ਵਿਚ 33 ਵਾਰ ਬਾਊਂਡਰੀ ਪਾਰ ਕੀਤੀ ਹੈ।
T20 World Cup Legends: ਨਵੀਂ ਦਿੱਲੀ - 9ਵੇਂ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ, ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼ਾਂ ਅਤੇ ਟੂਰਨਾਮੈਂਟ 'ਚ ਸਭ ਤੋਂ ਵੱਧ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਣ ਵਾਲੇ ਵਿਕਟਕੀਪਰਾਂ ਦੀ ਸੂਚੀ ਸਾਹਮਣੇ ਆਈ ਹੈ।
ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਬੱਲੇਬਾਜ਼:
1 . ਕ੍ਰਿਸ ਗੇਲ (63): 'ਯੂਨੀਵਰਸ ਬੌਸ' ਆਪਣੀ ਜ਼ਬਰਦਸਤ ਤਾਕਤ ਦੇ ਦਮ 'ਤੇ ਵੱਡੇ ਛੱਕੇ ਮਾਰਨ ਲਈ ਮਸ਼ਹੂਰ ਹੈ। ਟੀ-20 ਵਿਸ਼ਵ ਕੱਪ 'ਚ ਹੁਣ ਤੱਕ 63 ਛੱਕੇ ਲਗਾਉਣ ਵਾਲੇ ਗੇਲ ਨੇ ਮੁੰਬਈ 'ਚ ਇੰਗਲੈਂਡ ਖਿਲਾਫ਼ ਇਕ ਪਾਰੀ 'ਚ 11 ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ।
2 . ਰੋਹਿਤ ਸ਼ਰਮਾ (35): ਟੀ-20 ਕ੍ਰਿਕਟ 'ਚ ਜ਼ਬਰਦਸਤ ਛੱਕੇ ਮਾਰਨ ਵਾਲੇ 'ਹਿੱਟਮੈਨ' ਨੇ ਹੁਣ ਤੱਕ 8 ਟੀ-20 ਵਿਸ਼ਵ ਕੱਪ ਖੇਡੇ ਹਨ। ਉਸ ਨੇ 36 ਪਾਰੀਆਂ ਵਿਚ 35 ਛੱਕੇ ਲਗਾਏ ਹਨ।
3: ਜੋਸ ਬਟਲਰ (33): ਬਟਲਰ ਇੰਗਲੈਂਡ ਦੀ ਟੀ -20 ਵਿਸ਼ਵ ਕੱਪ ਮੁਹਿੰਮ ਦਾ ਧੁਰਾ ਰਿਹਾ ਹੈ। ਉਸਨੇ 27 ਮੈਚਾਂ ਵਿਚ 33 ਵਾਰ ਬਾਊਂਡਰੀ ਪਾਰ ਕੀਤੀ ਹੈ।
4 . ਯੁਵਰਾਜ ਸਿੰਘ (33) : ਟੀ-20 ਵਰਲਡ ਕੱਪ 'ਚ ਛੱਕਿਆਂ ਦਾ ਜ਼ਿਕਰ ਯੁਵਰਾਜ ਸਿੰਘ ਤੋਂ ਬਿਨਾਂ ਅਧੂਰਾ ਹੋਵੇਗਾ। ਉਸਨੇ ਪਹਿਲੇ ਟੀ -20 ਵਿਸ਼ਵ ਕੱਪ ਵਿਚ ਡਰਬਨ ਵਿਚ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ ਵਿੱਚ ਛੇ ਛੱਕੇ ਲਗਾਏ ਸਨ।
5 . ਸ਼ੇਨ ਵਾਟਸਨ (31): ਆਸਟਰੇਲੀਆ ਦੇ ਆਲਰਾਊਂਡਰ ਵਾਟਸਨ ਨੇ ਟੀ-20 ਵਿਸ਼ਵ ਕੱਪ 'ਚ 31 ਛੱਕੇ ਲਗਾਏ ਹਨ।
ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ:
1 . ਸ਼ਾਕਿਬ ਅਲ ਹਸਨ (47 ਵਿਕਟਾਂ): ਟੀ-20 ਵਿਸ਼ਵ ਕੱਪ ਦੇ ਸਾਰੇ ਅੱਠ ਸੀਜ਼ਨ 'ਚ ਖੇਡਣ ਵਾਲੇ ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ 35 ਪਾਰੀਆਂ 'ਚ 47 ਵਿਕਟਾਂ ਲਈਆਂ ਹਨ।
2 . ਸ਼ਾਹਿਦ ਅਫਰੀਦੀ (39 ਵਿਕਟਾਂ): ਪਾਕਿਸਤਾਨ ਦੇ ਲੈਗ ਸਪਿਨ ਆਲਰਾਊਂਡਰ ਨੇ ਟੀ-20 ਵਿਸ਼ਵ ਕੱਪ 'ਚ 34 ਮੈਚਾਂ 'ਚ 39 ਵਿਕਟਾਂ ਲਈਆਂ ਹਨ।
3 . ਲਸਿਥ ਮਲਿੰਗਾ (38 ਵਿਕਟਾਂ): ਸ਼੍ਰੀਲੰਕਾ ਦੇ ਮਲਿੰਗਾ ਆਪਣੇ ਸਲਿੰਗ ਐਕਸ਼ਨ ਅਤੇ ਖਤਰਨਾਕ ਯੌਰਕਰ ਲਈ ਮਸ਼ਹੂਰ ਰਹੇ ਹਨ। ਉਸਨੇ 31 ਮੈਚਾਂ ਵਿੱਚ 38 ਵਿਕਟਾਂ ਲਈਆਂ ਹਨ।
4 . ਸਈਦ ਅਜਮਲ (36 ਵਿਕਟਾਂ): ਪਾਕਿਸਤਾਨ ਦੇ ਅਜਮਲ ਦੀ ਰਹੱਸਮਈ ਸਪਿਨ ਨੇ ਟੀ-20 ਵਿਸ਼ਵ ਕੱਪ ਵਿੱਚ ਚੋਟੀ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਉਸਨੇ 23 ਮੈਚਾਂ ਵਿੱਚ 36 ਵਿਕਟਾਂ ਲਈਆਂ ਹਨ।
ਅਜੰਤਾ ਮੈਂਡਿਸ (35 ਵਿਕਟਾਂ): ਸ਼੍ਰੀਲੰਕਾ ਦੇ ਮੈਂਡਿਸ ਨੇ 21 ਮੈਚਾਂ ਵਿੱਚ 35 ਵਿਕਟਾਂ ਲਈਆਂ ਹਨ।
ਸਭ ਤੋਂ ਸਫਲ ਵਿਕਟਕੀਪਰ:
1 . ਮਹਿੰਦਰ ਸਿੰਘ ਧੋਨੀ (32 ਵਿਕਰੀ)
2 . ਕਾਮਰਾਨ ਅਕਮਲ (30)
3 . ਦਿਨੇਸ਼ ਰਾਮਦੀਨ (27)
4 . ਕੁਮਾਰ ਸੰਗਾਕਾਰਾ (26)
5 . ਕੁਇੰਟਨ ਡੀ ਕਾਕ (22)