ਸੈਮੀਫਾਈਨਲ 'ਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰੀ

P.V. Sindhu

ਟੋਕਿਓ: ਭਾਰਤੀ  ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਉਸ ਤੋਂ ਮੈਡਲ ਦੀ ਉਮੀਦ ਅਜੇ ਵੀ ਕਾਇਮ ਹੈ। ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਨੇ 21-18, 21-13 ਨਾਲ ਹਰਾਇਆ।

 

 

ਦੂਜੀ ਗੇਮ ਵਿੱਚ ਪਿਛੜਨ ਤੋਂ ਬਾਅਦ ਪੀਵੀ ਸਿੰਧੂ ਵਾਪਸੀ ਨਹੀਂ ਕਰ ਸਕੀ। ਦੂਜੀ ਗੇਮ ਦਾ ਫੈਸਲਾ ਤਾਈ ਦੇ ਹੱਕ ਵਿੱਚ 21-9 ਨਾਲ ਹੋਇਆ। ਉਸ ਕੋਲ ਤਾਈ ਦੇ ਸ਼ਾਨਦਾਰ ਕਰਾਸ ਕੋਰਟ ਸ਼ਾਟ ਦਾ ਕੋਈ ਜਵਾਬ ਨਹੀਂ ਸੀ। ਉਸ ਕੋਲ ਬਚਾਉਣ ਲਈ ਅੱਠ ਮੈਚ ਅੰਕ ਸਨ, ਪਰ ਤਾਈ ਨੇ ਪਹਿਲਾ ਮੈਚ ਪੁਆਇੰਟ  ਵਿਚ ਹੀ ਜਿੱਤ ਹਾਸਲ ਕਰ ਲਈ।