ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਯੂ.ਪੀ. ਨੂੰ  ਕੁਪੋਸ਼ਣ 'ਚ ਨੰਬਰ ਇਕ ਬਣਾ ਦਿਤਾ : ਪਿ੍ਅੰਕਾ

ਏਜੰਸੀ

ਖ਼ਬਰਾਂ, ਖੇਡਾਂ

ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਯੂ.ਪੀ. ਨੂੰ  ਕੁਪੋਸ਼ਣ 'ਚ ਨੰਬਰ ਇਕ ਬਣਾ ਦਿਤਾ : ਪਿ੍ਅੰਕਾ

image

ਨਵੀਂ ਦਿੱਲੀ, 30 ਜੁਲਾਈ : ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ  ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਿ੍ਤੀ ਇਰਾਨੀ ਵਲੋਂ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਇਕ ਉਤਰ 'ਚ ਦਿਤੇ ਗਏ ਜਵਾਬ ਦਾ ਹਵਾਲਾ ਦਿੰਦੇ ਹੋਏ ਸ਼ੁਕਰਵਾਰ ਨੂੰ  ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਯੂ.ਪੀ. ਨੂੰ  ਕੁਪੋਸ਼ਣ 'ਚ ਨੰਬਰ ਇਕ ਬਣਾ ਦਿਤਾ | ਉਨ੍ਹਾਂ ਟਵੀਟ ਕੀਤਾ, ''ਸੰਸਦ 'ਚ ਭਾਜਪਾ ਸਰਕਾਰ ਦੀ ਮੰਤਰੀ ਨੇ ਦਸਿਆ ਕਿ ਦੇਸ਼ 'ਚ ਸੱਭ ਤੋਂ ਜ਼ਿਆਦਾ ਕੁਪੋਸ਼ਿਤ ਬੱਚੇ ਉਤਰ ਪ੍ਰਦੇਸ਼ 'ਚ ਹਨ | ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਖ਼ੁਦ ਨੂੰ  ਖ਼ੁਦ ਤੋਂ ਹੀ ਨੰਬਰ ਇਕ ਦਾ ਖ਼ਿਤਾਬ ਦਿੰਦੇ ਰਹੇ ਅਤੇ 'ਡਬਲ ਇੰਜਨ' ਦੀ ਧੋਖਾਧੜੀ ਕਰ ਕੇ ਕੁਪੋਸ਼ਣ 'ਚ ਯੂ.ਪੀ. ਨੂੰ  ਨੰਬਰ ਇਕ ਬਣਾ ਦਿਤਾ |'' (ਏਜੰਸੀ)