ਪ੍ਰੋ ਕਬੱਡੀ: ਪੁਣੇਰੀ ਪਲਟਨ ਦੀ ਤੇਲਗੂ ਟਾਇਟਸ ‘ਤੇ ਸ਼ਾਨਦਾਰ ਜਿੱਤ, ਪਟਨਾ ਨੂੰ ਹਰਾ ਕੇ ਦਿੱਲੀ ਟਾਪ ‘ਤੇ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ 2019 ਦੇ 65ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਤੇਲਗੂ ਟਾਇੰਟਸ ਨੂੰ 34-27 ਨਾਲ ਮਾਤ ਦਿੱਤੀ।

Pro Kabaddi League

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ 2019 ਦੇ 65ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਤੇਲਗੂ ਟਾਇੰਟਸ ਨੂੰ 34-27 ਨਾਲ ਮਾਤ ਦਿੱਤੀ। ਪੁਣੇ ਦੀ ਇਸ ਸੀਜ਼ਨ ਵਿਚ ਇਹ ਚੌਥੀ ਜਿੱਤ ਹੈ ਅਤੇ ਉਹ ਅੰਕ ਸੂਚੀ ਵਿਚ 25 ਅੰਕਾਂ ਨਾਲ 10ਵੇਂ ਸਥਾਨ ‘ਤੇ ਆ ਗਈ ਹੈ। ਦੂਜੇ ਪਾਸੇ ਤੇਲਗੂ ਟਾਇੰਟਸ ਹੁਣ 11ਵੇਂ ਨੰਬਰ ‘ਤੇ ਆ ਗਈ ਹੈ। ਪੁਣੇ ਲਈ ਇਸ ਮੈਚ ਵਿਚ ਰੇਡਿੰਗ ਵਿਚ ਨਿਤਿਨ ਤੌਮਰ ਅਤੇ ਮਨਜੀਤ ਨੇ ਵਧੀਆ ਪ੍ਰਦਰਸ਼ਨ ਕੀਤਾ। ਡਿਫੇਂਸ ਵਿਚ ਅਮਿਤ ਕੁਮਾਰ ਅਤੇ ਸਾਗਰ ਕ੍ਰਿਸ਼ਨ ਦਾ ਪ੍ਰਦਰਸ਼ਨ ਵਧੀਆ ਰਿਹਾ। ਤੇਲਗੂ ਨੇ ਇਸ ਮੈਚ ਵਿਚ ਕੁੱਲ ਮਿਲਾ ਕੇ 7 ਸੁਪਰ ਟੈਕਲ ਕੀਤੇ।

ਪਹਿਲੀ ਪਾਰੀ ਤੋਂ ਬਾਅਦ ਪੁਣੇਰੀ ਪਲਟਨ ਨੇ 16-14 ਨਾਲ ਵਾਧਾ ਬਣਾਇਆ। ਨਿਤਿਨ ਤੌਮਰ ਨੇ ਪੁਣੇ ਦੀ ਵਧੀਆ ਸ਼ੁਰੂਆਤ ਕਰਵਾਈ। ਨਿਤਿਨ ਨੇ ਅਪਣੇ 400 ਰੇਡ ਪੁਆਇੰਟ ਪੂਰੇ ਕੀਤੇ ਅਤੇ ਅਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਪੁਣੇਰੀ ਪਲਟਨ ਦਾ ਅਗਲਾ ਮੁਕਾਬਲਾ 2 ਸਤੰਬਰ ਨੂੰ ਹਰਿਆਣਾ ਸਟੀਲਰਜ਼ ਵਿਰੁੱਧ ਹੋਵੇਗਾ। ਇਸ ਦੇ ਨਾਲ ਹੀ ਤੇਲਗੂ ਟਾਇੰਟਸ ਦਾ ਅਗਲਾ ਮੈਚ 2 ਸਤੰਬਰ ਨੂੰ ਹੀ ਤਮਿਲ ਥਲਾਈਵਾਜ਼ ਵਿਰੁੱਧ ਹੋਵੇਗਾ। ਇਹ ਦੋਵੇਂ ਮੁਕਾਬਲੇ ਬੰਗਲੁਰੂ ਵਿਚ ਖੇਡੇ ਜਾਣਗੇ।

ਦਬੰਗ ਦਿੱਲੀ ਬਨਾਮ ਪਟਨਾ ਪਾਇਰੇਟਸ
ਸ਼ੁੱਕਰਵਾਰ ਨੂੰ ਖੇਡੇ ਗਏ ਸੀਜ਼ਨ ਦੇ 66ਵੇਂ ਮੁਕਾਬਲੇ ਵਿਚ ਦਬੰਗ ਦਿੱਲੀ ਨੇ  ਪਟਨਾ ਪਾਇਰੇਟਸ ਨੂੰ 37-34 ਨਾਲ ਕਰਾਰੀ ਮਾਤ ਦਿੱਤੀ। ਦਬੰਗ ਦਿੱਲੀ ਦੀ ਘਰੇਲੂ ਮੁਕਾਬਲੇ ਵਿਚ ਇਹ ਲਗਾਤਾਰ ਚੌਥੀ ਜਿੱਤ ਹੈ। ਲੀਗ ਵਿਚ 11 ਮੈਚਾਂ ਵਿਚ ਉਸ ਦੀ ਇਹ 9ਵੀਂ ਜਿੱਤ ਹੈ।  ਪ੍ਰੋ ਕਬੱਡੀ ਵਿਚ ਦਿੱਲੀ ਦੇ ਨਵੀਨ ਕੁਮਾਰ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ।ਨਵੀਨ ਕੁਮਾਰ ਨੇ ਗਲਾਤਾਰ 9 ਮੈਚਾਂ ਵਿਚ ਸੁਪਰ 10 ਬਣਾਉਣ ਦਾ ਰਿਕਾਰਡ ਅਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਇਹ ਕਾਰਨਾਮਾ ਪ੍ਰਦੀਨ ਨਰਵਾਲ ਨੇ ਕੀਤਾ ਸੀ। ਪ੍ਰਦੀਪ ਦੇ ਨਾਂਅ ਲਗਾਤਾਰ 8 ਵਾਰ ਸੁਪਰ 10 ਹਾਸਲ ਕਰਨ ਦਾ ਰਿਕਾਰਡ ਸੀ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ