ਅਫਗਾਨਿਸਤਾਨ ਦੇ ਹੁਸੈਨ ਰਸੋਲੀ ਨੂੰ ਮਿਲਿਆ ਪੈਰਾਲੰਪਿਕਸ 'ਚ ਚੁਣੌਤੀ ਦੇਣ ਦਾ ਮੌਕਾ

ਏਜੰਸੀ

ਖ਼ਬਰਾਂ, ਖੇਡਾਂ

ਹੁਸੈਨ ਅਤੇ ਉਨ੍ਹਾਂ ਦੇ ਸਾਥੀ ਜ਼ਕੀਆ ਖੁਦਾਦਾਦੀ ਸ਼ਨੀਵਾਰ ਨੂੰ ਕਾਬੁਲ ਤੋਂ ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਟੋਕੀਉ ਪਹੁੰਚੇ।

Afghan Paralympian Hossain Rasouli

ਟੋਕੀਉ - ਅਫਗਾਨਿਸਤਾਨ ਦੇ ਖਿਡਾਰੀ ਹੁਸੈਨ ਰਸੋਲੀ ਨੂੰ ਆਖਰਕਾਰ ਮੰਗਲਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ ਹੈ। 
ਹੁਸੈਨ ਅਤੇ ਉਨ੍ਹਾਂ ਦੇ ਸਾਥੀ ਜ਼ਕੀਆ ਖੁਦਾਦਾਦੀ ਸ਼ਨੀਵਾਰ ਨੂੰ ਕਾਬੁਲ ਤੋਂ ਸੁਰੱਖਿਅਤ ਕੱਢੇ ਜਾਣ ਤੋਂ ਬਾਅਦ ਟੋਕੀਉ ਪਹੁੰਚੇ। ਉਹ ਦੋਵੇਂ ਇੱਕ ਹਫ਼ਤੇ ਦੇਰੀ ਨਾਲ ਪਹੁੰਚੇ। ਨਿੱਜਤਾ ਅਤੇ ਸੁਰੱਖਿਆ ਕਾਰਨਾਂ ਕਰਕੇ ਦੋਵਾਂ ਨੂੰ ਪੈਰਾਲੰਪਿਕ ਖੇਡਾਂ ਦੇ ਪਿੰਡ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ -  ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

Zakia Khudadadi

ਇਨ੍ਹਾਂ ਦੋਵਾਂ ਨੂੰ ਮੁਕਾਬਲੇ ਤੋਂ ਪਹਿਲਾਂ ਅਤੇ ਬਾਅਦ ਵਿਚ ਮੀਡੀਆ ਨਾਲ ਗੱਲ ਕਰਨ ਦੀ ਵੀ ਮਨਾਹੀ ਹੈ। ਹੁਸੈਨ ਮੁੱਖ ਤੌਰ ਤੇ ਇੱਕ ਦੌੜਾਕ ਹੈ ਪਰ ਉਹ ਮੁਕਾਬਲਿਆਂ ਲਈ ਦੇਰ ਨਾਲ ਪਹੁੰਚਿਆ। ਫਿਰ ਉਸ ਨੇ ਟੀ 47 ਕਲਾਸ ਦੇ ਲੰਬੀ ਛਾਲ ਮੁਕਾਬਲੇ ਵਿਚ ਆਪਣੀ ਕਿਸਮਤ ਅਜ਼ਮਾਈ, ਜੋ ਇਹਨਾਂ ਖੇਡਾਂ ਵਿਚ ਉਸ ਦੀ ਇਕਲੌਤੀ ਖੇਡ ਹੈ।

ਹਾਲਾਂਕਿ, ਉਹ 4.46 ਮੀਟਰ ਦੀ ਕੋਸ਼ਿਸ਼ ਨਾਲ 13 ਮੈਂਬਰੀ ਮੁਕਾਬਲੇ ਵਿਚ ਆਖਰੀ ਸਥਾਨ 'ਤੇ ਰਿਹਾ। ਕਿਊਬਾ ਦੇ ਰੋਬੀਲ ਯਾਂਕੀਲ ਸੋਲ ਕੇਰਵਾਂਟੇਸ ਨੇ 7.46 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ। ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਬੁਲਾਰੇ ਕਰੈਗ ਸਪੈਂਸ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਨੂੰ ਹੁਸੈਨ ਨਾਲ ਗੱਲ ਕੀਤੀ ਸੀ ਪਰ ਇਸ ਬਾਰੇ ਵਿਚ ਹੋਰ ਜਾਣਕਾਰੀ ਦੇਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ -  ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ

ਸਪੇਨਸ ਨੇ ਕਿਹਾ, “ਉਹ ਪ੍ਰਤੀਯੋਗਤਾ ਪੇਸ਼ ਕਰਨ ਨੂੰ ਲੈ ਕੇ ਬਹੁਤ ਖੁਸ਼ ਸੀ। ਉਹ ਪਹਿਲਾਂ ਵੀ ਲੰਬੀ ਛਾਲ ਵਿਚ ਹਿੱਸਾ ਲੈ ਚੁੱਕਾ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਉਹ ਕਿਸੇ ਵੱਡੇ ਸਮਾਗਮ ਵਿਚ ਲੰਬੀ ਛਾਲ ਵਿਚ ਹਿੱਸਾ ਲੈ ਰਿਹਾ ਸੀ। ਇਹ ਇੱਕ ਬਹੁਤ ਹੀ ਖਾਸ ਮੌਕਾ ਸੀ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ।”
ਜ਼ਕੀਆ 2004 ਤੋਂ ਬਾਅਦ ਪੈਰਾਲੰਪਿਕਸ ਵਿਚ ਹਿੱਸਾ ਲੈਣ ਵਾਲੀ ਅਫ਼ਗਾਨਿਸਤਾਨ ਦੀ ਪਹਿਲੀ ਮਹਿਲਾ ਬਣ ਜਾਵੇਗੀ। ਉਹ ਵੀਰਵਾਰ ਨੂੰ ਮਹਿਲਾ ਤਾਇਕਵਾਂਡੋ ਦੀ 44-49 ਕਿਲੋਗ੍ਰਾਮ ਵਰਗ ਵਿਚ ਚੁਣੌਤੀ ਦੇਵੇਗੀ। ਦੋ ਮੈਂਬਰੀ ਅਫਗਾਨਿਸਤਾਨ ਟੀਮ ਨੇ ਹਫਤੇ ਦੇ ਅੰਤ ਵਿਚ ਪੈਰਾਲਿੰਪਿਕ ਖੇਡਾਂ ਦੇ ਪਿੰਡ ਵਿੱਚ ਆਈਪੀਸੀ ਦੇ ਪ੍ਰਧਾਨ ਐਂਡਰਿਊ ਪਾਰਸਨਜ਼ ਨਾਲ ਮੁਲਾਕਾਤ ਕੀਤੀ।