Paris Olympics : 'ਸੁਪਨੇ ਦੇਖਣ ਲਈ ਅੱਖਾਂ ਦੀ ਨਹੀਂ ਹੌਂਸਲੇ ਦੀ ਲੋੜ ਹੁੰਦੀ', ਉਜ਼ਬੇਕਿਸਤਾਨ ਦੀ ਅਸੀਲਾ ਨੇ ਲੰਬੀ ਛਾਲ 'ਚ ਜਿੱਤਿਆ ਸੋਨ ਤਮਗ਼ਾ
ਅਸੀਲਾ ਨੇ ਲੰਬੀ ਛਾਲ ਵਿੱਚ 5.24 ਮੀਟਰ ਦੀ ਦੂਰੀ ਤਹਿ ਕਰਕੇ ਨਵਾਂ ਰਿਕਾਰਡ ਕੀਤਾ ਕਾਇਮ
Paris Olympics 2024: 'Dreams do not require eyes but courage', Uzbekistan's Asila wins gold medal in long jump
A post shared by Paralympics (@paralympics)
A post shared by Paralympics (@paralympics)
Paris Olympics 2024: ਜਿਹੜੇ ਲੋਕ ਅਣਥੱਕ ਮਿਹਨਤ ਕਰਨਾ ਜਾਣਦੇ ਹਨ ਉਹ ਉੱਚੀਆਂ ਚੋਟੀਆਂ ਨੂੰ ਸਰ ਕਰ ਲੈਂਦੇ ਹਨ। ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਅਥਲੀਟ ਅਸੀਲਾ ਮਿਰਜ਼ਾਯੋਰੋਵਾ ਨੇ ਉਜ਼ਬੇਕਿਸਤਾਨ ਲਈ ਲੰਬੀ ਛਾਲ ਵਿੱਚ ਪੁਰਾਣੇ ਰਿਕਾਰਡ ਨੂੰ ਤੋੜ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਅਸੀਲਾ ਨੇ ਲੰਬੀ ਛਾਲ ਵਿੱਚ 5.24 ਮੀਟਰ ਦੀ ਦੂਰੀ ਤਹਿ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਸਨੇ ਪਿਛਲੇ ਸਾਲ ਦੇ ਆਪਣੇ ਹੀ ਰਿਕਾਰਡ 5.22 ਮੀਟਰ ਨੂੰ ਤੋੜ ਦਿੱਤਾ ਹੈ।
ਦੱਸ ਦੇਈਏ ਕਿ ਪਿਛਲਾ ਪੈਰਾਲੰਪਿਕ ਰਿਕਾਰਡ 1996 ਵਿੱਚ ਅਟਲਾਂਟਾ ਵਿੱਚ ਹੋਈਆਂ ਖੇਡਾਂ ਵਿੱਚ ਕਾਇਮ ਕੀਤਾ ਗਿਆ ਸੀ। ਇਹ ਰਿਕਾਰਡ, ਜੋ ਕਿ 28 ਸਾਲਾਂ ਤੱਕ ਖੜ੍ਹਾ ਸੀ, ਇੱਕ ਸਪੈਨਿਸ਼ ਅਥਲੀਟ ਨੇ 5.07 ਮੀਟਰ ਦੀ ਦੂਰੀ ਨਾਲ ਆਪਣੇ ਨਾਂ ਕੀਤਾ।