ਯੁਵਰਾਜ ਸਿੰਘ IPL ’ਚ LSG ਦੇ ਬਣ ਸਕਦੇ ਹਨ ਹੈੱਡ ਕੋਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਦੇ ਮਾਲਕ ਸੰਜੀਵ ਗੋਇਨਕਾ ਹੁਣ ਇੱਕ ਭਾਰਤੀ ਨੂੰ ਟੀਮ ਦੀ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਨ

Yuvraj Singh may become head coach of LSG in IPL

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਕੋਚਿੰਗ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਈਪੀਐਲ ਫਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ (ਐਲਐਸਜੀ) ਟੀਮ ਦੇ ਨਵੇਂ ਮੁੱਖ ਕੋਚ ਬਣਨ ਲਈ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਇਸ ਸਮੇਂ ਟੀਮ ਨੂੰ ਕੋਚਿੰਗ ਦੇ ਰਹੇ ਹਨ। ਰਿਪੋਰਟਾਂ ਮੁਤਾਬਕ ਟੀਮ ਦੇ ਮਾਲਕ ਸੰਜੀਵ ਗੋਇਨਕਾ ਹੁਣ ਇੱਕ ਭਾਰਤੀ ਨੂੰ ਮੁੱਖ ਕੋਚ ਨਿਯੁਕਤ ਕਰਨਾ ਚਾਹੁੰਦੇ ਹਨ।


ਯੁਵਰਾਜ ਸਿੰਘ ਅਤੇ ਐਲਐਸਜੀ ਵਿਚਕਾਰ ਚੱਲ ਰਹੀ ਗੱਲਬਾਤ

ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਯੁਵਰਾਜ ਸਿੰਘ ਅਤੇ ਐਲਐਸਜੀ ਵਿਚਕਾਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਹਾਲਾਂਕਿ ਯੁਵਰਾਜ ਨੇ ਕਿਸੇ ਪੇਸ਼ੇਵਰ ਟੀਮ ਨਾਲ ਮੁੱਖ ਕੋਚ ਵਜੋਂ ਕੰਮ ਨਹੀਂ ਕੀਤਾ ਹੈ, ਪਰ ਉਹ ਅਬੂ ਧਾਬੀ ਟੀ10 ਲੀਗ ਵਿੱਚ ਇੱਕ ਸਲਾਹਕਾਰ ਵਜੋਂ ਸੇਵਾ ਨਿਭਾ ਚੁੱਕਾ ਹੈ। ਉਹ ਲੰਬੇ ਸਮੇਂ ਤੋਂ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਵੀ ਦੇ ਰਹੇ ਹਨ, ਜਿਸ ਵਿੱਚ ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਵਰਗੇ ਖਿਡਾਰੀ ਸ਼ਾਮਲ ਹਨ।