ਦਿੱਗਜ਼ ਫੁੱਟਬਾਲਰ ਕ੍ਰਿਸਟੀਨੋ ਰੋਨਾਲਡੋ ਬਣੇ ਸਭ ਤੋਂ ਮਹਿੰਗੇ ਖਿਡਾਰੀ! 2025 ਤੱਕ ਸਾਊਦੀ ਅਰਬ ਦੇ ਕਲੱਬ Al Nassr ਨਾਲ ਹੋਇਆ ਇਕਰਾਰਨਾਮਾ 

ਏਜੰਸੀ

ਖ਼ਬਰਾਂ, ਖੇਡਾਂ

ਕਰੀਬ ਢਾਈ ਸਾਲ ਵਿਚ ਮਿਲਣਗੇ 200 ਮਿਲੀਅਨ ਯੂਰੋ 

Cristiano Ronaldo joins Al Nassr

ਨਵੀਂ ਦਿੱਲੀ : ਕ੍ਰਿਸਟੀਆਨੋ ਰੋਨਾਲਡੋ ਹੁਣ ਇੰਗਲੈਂਡ ਦੇ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਦੀ ਬਜਾਏ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਨਾਲ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਨੇ ਅਲ ਨਾਸਰ ਨਾਲ 200 ਮਿਲੀਅਨ ਯੂਰੋ (17 ਹਜ਼ਾਰ ਕਰੋੜ ਰੁਪਏ) ਦਾ ਸਮਝੌਤਾ ਕੀਤਾ ਹੈ। 37 ਸਾਲਾ ਰੋਨਾਲਡੋ ਦਾ ਕਲੱਬ ਨਾਲ 2025 ਤੱਕ ਇਕਰਾਰਨਾਮਾ ਹੈ। ਰੋਨਾਲਡੋ ਨੇ ਅਲ ਨਾਸਰ ਦੀ ਜਰਸੀ ਨਾਲ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਤੇ ਉਨ੍ਹਾਂ ਦਾ ਪਸੰਦੀਦਾ ਨੰਬਰ 7 ਛਪਿਆ ਹੋਇਆ ਹੈ।

ਟੀਮ 'ਚ ਸ਼ਾਮਲ ਹੋਣ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ ਉਹ ਅਲ ਨਾਸਰ 'ਚ ਖੇਡਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ, 'ਮੈਂ ਖੁਸ਼ਕਿਸਮਤ ਹਾਂ ਕਿ ਮੈਂ ਯੂਰਪੀਅਨ ਫੁੱਟਬਾਲ ਵਿੱਚ ਉਹ ਸਭ ਕੁਝ ਹਾਸਲ ਕੀਤਾ ਜੋ ਮੈਂ ਕਰਨ ਲਈ ਤੈਅ ਕੀਤਾ ਸੀ। ਹੁਣ ਮੈਨੂੰ ਲੱਗਦਾ ਹੈ ਕਿ ਏਸ਼ੀਆ ਵਿੱਚ ਆਪਣਾ ਅਨੁਭਵ ਸਾਂਝਾ ਕਰਨ ਦਾ ਇਹ ਸਹੀ ਸਮਾਂ ਹੈ।''

ਅਲ ਨਾਸਰ ਨੇ 9 ਵਾਰ ਸਾਊਦੀ ਅਰਬ ਪ੍ਰੋ ਲੀਗ ਦਾ ਖਿਤਾਬ ਜਿੱਤਿਆ ਹੈ। ਕਲੱਬ ਨੇ ਆਖਰੀ ਵਾਰ ਇਹ ਖਿਤਾਬ 2019 ਵਿੱਚ ਜਿੱਤਿਆ ਸੀ। ਹਾਲਾਂਕਿ ਮੈਨਚੈਸਟਰ ਯੂਨਾਈਟਿਡ ਦੇ ਨਾਲ ਰੋਨਾਲਡੋ ਦਾ ਕਾਰਜਕਾਲ ਜੂਨ 2023 ਵਿੱਚ ਪੂਰਾ ਹੋਣ ਜਾ ਰਿਹਾ ਹੈ ਅਤੇ ਅਜੇ 7 ਮਹੀਨੇ ਬਾਕੀ ਹਨ। ਹਾਲਾਂਕਿ ਰੋਨਾਲਡੋ ਦਾ ਕਲੱਬ ਨਾਲ ਰਿਸ਼ਤਾ ਪਿਛਲੇ ਕੁਝ ਮਹੀਨਿਆਂ ਤੋਂ ਖਰਾਬ ਹੋ ਰਿਹਾ ਹੈ। ਉਨ੍ਹਾਂ ਨੇ ਯੂਨਾਈਟਿਡ ਦੀ ਵੀ ਆਲੋਚਨਾ ਕੀਤੀ। ਹੁਣ ਯੂਨਾਈਟਿਡ ਰੋਨਾਲਡੋ ਨੂੰ 7 ਮਹੀਨੇ ਪਹਿਲਾਂ ਛੱਡਣ ਲਈ ਤਿਆਰ ਹੈ। ਇੱਥੇ ਉਸ ਨੂੰ ਹਰ ਹਫ਼ਤੇ ਕਰੀਬ 5 ਕਰੋੜ ਰੁਪਏ ਤਨਖਾਹ ਵਜੋਂ ਮਿਲਦੀ ਸੀ। ਉਹ ਜੁਵੇਂਟਸ ਲਈ ਵੀ ਖੇਡ ਚੁੱਕੇ ਹਨ। ਰੋਨਾਲਡੋ ਨੇ ਯੂਨਾਈਟਿਡ ਲਈ 346 ਮੈਚਾਂ ਵਿੱਚ 145 ਗੋਲ ਕੀਤੇ ਹਨ।

ਰੋਨਾਲਡੋ ਨੇ ਪੰਜ ਚੈਂਪੀਅਨਜ਼ ਲੀਗ ਖ਼ਿਤਾਬ ਜਿੱਤੇ ਹਨ
ਰੋਨਾਲਡੋ ਨੇ ਪੰਜ ਚੈਂਪੀਅਨਜ਼ ਲੀਗ ਖ਼ਿਤਾਬ ਜਿੱਤੇ ਹਨ (2008, 2014, 2016, 2017, 2018)। ਇਸ ਦੇ ਨਾਲ ਹੀ, ਇਟਲੀ ਵਿੱਚ ਲੀਗ ਵਿੱਚ ਜੁਵੇਂਟਸ ਲਈ ਦੋ ਖਿਤਾਬ (2019, 2020) ਜਿੱਤੇ ਗਏ ਹਨ। ਜਦੋਂ ਕਿ ਸਪੇਨ ਵਿੱਚ (2012, 2017) ਰੀਅਲ ਮੈਡਰਿਡ ਨਾਲ ਅਤੇ ਇੰਗਲੈਂਡ ਵਿੱਚ ਮਾਨਚੈਸਟਰ ਯੂਨਾਈਟਿਡ ਦੇ ਨਾਲ ਤਿੰਨ ਖ਼ਿਤਾਬ (2007, 2008, 2009) ਆਪਣੇ ਨਾਮ ਕੀਤੇ ਹਨ।