ਕਰਾਚੀ,
31 ਅਗੱਸਤ: ਪਾਕਿਸਤਾਨੀ ਬੱਲੇਬਾਜ਼ ਸ਼ਾਰਜੀਲ ਖ਼ਾਨ ਨੇ ਸਪਾਟ ਫਿਕਸਿੰਗ ਦੇ ਦੋਸ਼ਾਂ ਲਈ 5
ਸਾਲਾਂ ਦੀ ਪਾਬੰਦੀ ਲਗਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੀ
ਤਿੰਨ ਮੈਂਬਰੀ ਭ੍ਰਿਸ਼ਟਾਚਾਰ ਰੋਕੂ ਪੰਚਾਟ ਨੇ ਬੁਧਵਾਰ ਨੂੰ ਉਸ 'ਤੇ ਪੰਜ ਸਾਲ ਲਈ ਪਾਬੰਦੀ
ਲਗਾ ਦਿਤੀ ਹੈ।
ਪੰਚਾਟ ਦਾ ਫ਼ੈਸਲਾ ਆਉਣ ਤੋਂ ਬਾਅਦ ਸ਼ਾਰਜੀਲ ਦੇ ਵਕੀਲ ਸ਼ੇਘਨ ਏਜਾਜ਼ ਨੇ
ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਹ ਕ੍ਰਿਕਟਰ ਇਸ ਫ਼ੈਸਲੇ ਵਿਰੁਧ ਅਪੀਲ ਕਰਨ 'ਤੇ ਵਿਚਾਰ
ਕਰ ਰਿਹਾ ਹੈ। ਏਜਾਜ਼ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਫ਼ੈਸਲੇ ਦੀ ਉਮੀਦ ਨਹੀਂ ਸੀ।
ਸਾਨੂੰ ਇਸ ਤੋਂ ਉਲਟ ਫ਼ੈਸਲੇ ਦੀ ਉਮੀਦ ਸੀ। ਉਨ੍ਹਾਂ ਕਿਹਾ ਕਿ ਇਕ ਵਾਰ ਪੂਰਾ ਹੁਕਮ ਐਲਾਨੇ
ਜਾਣ ਤੋਂ ਬਾਆਦ ਸ਼ਾਰਜੀਲ ਪਾਬੰਦੀ ਵਿਰੁਧ 14 ਦਿਨਾਂ ਦੇ ਅੰਦਰ ਅਪੀਲ ਕਰਨ 'ਤੇ ਫ਼ੈਸਲਾ
ਕਰੇਗਾ। (ਪੀਟੀਆਈ)