ਐਸ਼ੇਜ਼: ਤੀਜੇ ਟੈਸਟ ਮੈਚ 'ਚ ਸਪਾਟ ਫ਼ਿਕਸਿੰਗ ਦਾ ਦਾਅਵਾ

ਖ਼ਬਰਾਂ, ਖੇਡਾਂ

ਪਰਥ, 14 ਦਸੰਬਰ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਸਮੇਤ ਕ੍ਰਿਕਟ ਬੋਰਡਾਂ ਦੇ ਮੁਖੀਆਂ ਨੇ ਐਸ਼ੇਜ਼ 'ਚ ਮੈਚ ਫ਼ਿਕਸਿੰਗ ਸਬੰਧੀ ਕੀਤੇ ਗਏ ਦਾਅਵਿਆਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਪਰ ਨਾਲ ਹੀ ਕਿਹਾ ਕਿ ਆਸਟ੍ਰੇਲੀਆ ਤੇ ਇੰਗਲੈਂਡ ਦਰਮਿਆਨ ਅੱਜ ਇੱਥੇ ਸ਼ੁਰੂ ਹੋਏ ਤੀਜੇ ਟੈਸਟ ਕ੍ਰਿਕਟ ਮੈਚ 'ਚ ਭ੍ਰਿਸ਼ਟਾਚਾਰ ਦਾ ਕੋਈ ਸਬੂਤ ਨਹੀਂ ਮਿਲ ਰਿਹਾ ਹੈ।

ਸਥਾਨਕ ਅਖ਼ਬਾਰ ਦੀ ਰੀਪੋਰਟ 'ਚ ਕਿਹਾ ਗਿਆ ਹੈ ਕਿ ਦੋ ਸੱਟੇਬਾਜ਼ਾਂ ਨੇ ਪਰਥ 'ਚ ਚੱਲ ਰਹੇ ਟੈਸਟ ਮੈਚ 'ਚ ਖੇਡ ਦੇ ਫ਼ਿਕਸ ਕੀਤੇ ਗਏ ਹਿੱਸਿਆਂ ਤੋਂ ਬਚਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦੇ ਆਧਾਰ 'ਤੇ ਵੱਡੀ ਰਕਮ ਜਿੱਤਣ ਲਈ ਸੱਟਾ ਲਗਾਇਆ ਜਾ ਸਕਦਾ। ਇਨ੍ਹਾ 'ਚ ਇਕ ਸੱਟੇਬਾਜ਼ ਭਾਰਤੀ ਹੈ, ਜਿਸ ਨੂੰ 'ਮਿਸਟਰ ਬਿਗ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਕ ਸੱਟੇਬਾਜ਼ ਨੇ ਵਿਸ਼ਵ ਕੱਪ ਜੇਤੂ ਆਲਰਾਊਂਡ ਸਮੇਤ ਸਾਬਕਾ ਤੇ ਮੌਜੂਦਾ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਕੰਮ ਕਰਨ ਦਾ ਦਾਅਵਾ ਕੀਤਾ ਹੈ।

ਇਸ ਰੀਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆਈ ਕ੍ਰਿਕਟ ਦੇ ਇਕ ਫ਼ਿਕਸਰ ਨਾਲ ਸੰਪਰਕ ਕੀਤਾ, ਜਿਸ ਨੂੰ 'ਦ ਸਾਈਲੈਂਟ ਮੈਨ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ 'ਚ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਕਿਸੇ ਵੀ ਖਿਡਾਰੀ ਦਾ ਨਾਮ ਨਹੀਂ ਦਿਤਾ ਗਿਆ ਹੈ। ਅਖ਼ਬਾਰ ਨੇ ਕਿਹਾ ਕਿ ਉਨ੍ਹਾਂ ਦੇ ਅੰਡਰਕਵਰ ਰਿਪੋਰਟਰ ਤੋਂ ਇਕ ਓਵਰ 'ਚ ਕਿੰਨੀਆਂ ਦੌੜਾਂ ਬਣਗੀਆਂ, ਆਦਿ ਵਰਗੇ ਸਪਾਟ ਫ਼ਿਕਸ ਕਰਨ ਲਈ 1,40,000 ਪੌਂਡ ਤਕ ਦੀ ਰਾਸ਼ੀ ਮੰਗ ਗਈ ਸੀ