ਰਿਕਾਰਡ ਦੇ ਬਾਦਸ਼ਾਹ ਅਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਉਂਝ ਤਾਂ ਕਈ ਉਪਲਬਧੀਆਂ ਆਪਣੇ ਨਾਮ ਕੀਤੀਆਂ ਹਨ, ਪਰ ਵਨਡੇ ਕ੍ਰਿਕਟ ਦੀ ਦੁਨੀਆ ਵਿਚ ਉਨ੍ਹਾਂ ਦਾ ਦੋਹਰਾ ਸ਼ਤਕ ਸ਼ਾਇਦ ਹੀ ਉਨ੍ਹਾਂ ਦਾ ਕੋਈ ਪ੍ਰਸ਼ੰਸਕ ਭੁੱਲ ਪਾਏ। 24 ਫਰਵਰੀ 2010 ਨੂੰ ਜੋ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ, ਉਸਨੂੰ ਪਾਉਣ ਵਾਲੇ ਉਹ ਪਹਿਲੇ ਬੱਲੇਬਾਜ਼ ਸਨ। ਕਰੀਬ 24 ਸਾਲ ਤੱਕ ਆਪਣੀ ਬੱਲੇਬਾਜ਼ੀ ਦਾ ਕਰੋੜਾਂ ਫੈਨਸ ਨੂੰ ਦੀਵਾਨਾ ਬਣਾਉਣ ਵਾਲੇ ਇਸ ਖਿਡਾਰੀ ਦੇ ਨਾਮ ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੇਟਾਂ ਨੂੰ ਮਿਲਾਕੇ 100 ਸੈਂਕੜੇ ਹਨ।