ਅਨੁਸ਼ਕਾ ਨੇ ਅਜਿਹਾ ਦਿੱਤਾ ਰੋਹਿਤ ਨੂੰ ਜਵਾਬ, ਵਿਰਾਟ ਨੇ ਸਾਧੀ ਚੁੱਪੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਨ੍ਹਾਂ ਦਿਨਾਂ ਆਪਣੇ ਹਨੀਮੂਨ ਉੱਤੇ ਹਨ। ਅਜਿਹੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਖੇਡੀ ਜਾ ਰਹੀ ਵਨਡੇ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਸੰਭਾਲ ਰਹੇ ਹਨ। ਰੋਹਿਤ ਨੇ ਮੋਹਾਲੀ ਵਿੱਚ ਜਿੱਥੇ ਆਪਣੇ ਵਨਡੇ ਕਰੀਅਰ ਦੀ ਤੀਜੀ ਡਬਲ ਸੈਂਚੁਰੀ ਲਗਾਈ ਤਾਂ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਨੂੰ ਵਧਾਈ ਦੇ ਦਿੱਤੀ। ਇਸਦੇ ਨਾਲ ਹੀ ਨਾਲ ਅਨੁਸ਼ਕਾ ਨੇ ਰੋਹਿਤ ਦੁਆਰਾ ਭੇਜੇ ਗਏ ਵਿਆਹ ਦੇ ਵਧਾਈ ਸੁਨੇਹੇ ਦਾ ਜਵਾਬ ਵੀ ਦੇ ਦਿੱਤਾ।