ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ, ਸ਼ਮੀ ਅਤੇ ਉਮੇਸ਼ ਯਾਦਵ ਦੀ ਵਾਪਸੀ

ਖ਼ਬਰਾਂ, ਖੇਡਾਂ

ਮੁੰਬਈ: ਕੌਮੀ ਚੌਣ ਕਮੇਟੀ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਤਿੰਨ ਵਨਡੇ ਲਈ ਭਾਰਤੀ ਟੀਮ ਚੁਣ ਲਈ ਹੈ। ਐਤਵਾਰ ਨੂੰ 16 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਗਈ। ਭਾਰਤੀ ਟੀਮ ਵਿਚ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਦੀ ਵਾਪਸੀ ਹੋਈ ਹੈ। ਦੋਨੋਂ ਫਿਰਕੀ ਗੇਂਦਬਾਜ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਟੀਮ ਵਿਚ ਨਹੀਂ ਹਨ। ਅਸ਼ਵਿਨ ਫਿਲਹਾਲ ਕਾਊਂਟੀ ਕ੍ਰਿਕਟ ਵਿਚ ਵਿਅਸਥ ਹਨ। ਯੁਵਰਾਜ ਸਿੰਘ ਨੂੰ ਇੱਕ ਵਾਰ ਫਿਰ ਮੌਕਾ ਨਹੀਂ ਦਿੱਤਾ ਗਿਆ ਹੈ।

ਭਾਰਤੀ ਟੀਮ-

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਯ ਰਹਾਣੇ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯਜੁਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ।

ਆਸਟਰੇਲੀਆ ਦਾ 27 ਦਿਨਾਂ ਦਾ ਭਾਰਤ-ਦੌਰਾ

ਸਟੀਵ ਸਮਿਥ ਦੀ ਕਪਤਾਨੀ ਵਾਲੀ ਆਸਟ੍ਰੇਲੀਆਈ ਟੀਮ 27 ਦਿਨਾਂ ਦੇ ਭਾਰਤ ਦੌਰੇ ਦਾ ਪਹਿਲਾ ਮੁਕਾਬਲਾ 17 ਸਤੰਬਰ ਨੂੰ ਖੇਡੇਗੀ। ਇਸ ਦੌਰਾਨ ਪੰਜ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇ ਜਾਣਗੇ। ਆਸਟਰੇਲੀਆ ਦੀ ਟੀਮ ਨੇ ਇਸ ਸਾਲ ਫਰਵਰੀ-ਮਾਰਚ ਦੌਰਾਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਤਦ ਉਸਨੂੰ ਵਿਰਾਟ ਬ੍ਰਿਗੇਡ ਨੇ 2-1 ਨਾਲ ਹਰਾਇਆ ਸੀ। ਹਾਲਾਂਕਿ ਸੀਰੀਜ ਦਾ ਦੂਜਾ ਟੈਸਟ (ਪੁਣੇ) ਜਿੱਤ ਕੇ ਆਸਟ੍ਰੇਲੀਆ ਨੇ 2015 ਤੋਂ ਆ ਰਹੇ ਭਾਰਤੀ ਟੀਮ ਦੇ ਅਜੇਤੂ ਕ੍ਰਮ ਨੂੰ ਤੋੜਿਆ ਸੀ।

ਇਸ ਤਰ੍ਹਾਂ ਹੋਵੇਗਾ ਭਾਰਤ-ਆਸਟਰੇਲੀਆ ਸੀਰੀਜ਼ ਦਾ ਸ਼ਡਿਊਲ—

17 ਸਤੰਬਰ- ਪਹਿਲਾ ਵਨਡੇ, ਚੇਨੱਈ
21 ਸਤੰਬਰ- ਦੂਜਾ ਵਨਡੇ, ਕੋਲਕਾਤਾ
24 ਸਤੰਬਰ- ਤੀਜਾ ਵਨਡੇ, ਇੰਦੌਰ
28 ਸਤੰਬਰ- ਚੌਥਾ ਵਨਡੇ, ਬੈਂਗਲੁਰੂ
1 ਅਕਤੂਬਰ- ਪੰਜਵਾਂ ਵਨਡੇ, ਨਾਗਪੁਰ
7 ਅਕਤੂਬਰ- ਪਹਿਲਾ ਟੀ-20, ਰਾਂਚੀ
10 ਅਕਤੂਬਰ- ਦੂਜਾ ਟੀ-20, ਗੁਹਾਟੀ
13 ਅਕਤੂਬਰ- ਤੀਜਾ ਟੀ-20, ਹੈਦਰਾਬਾਦ