ਬੰਗਲਾਦੇਸ਼ 'ਚ ਆਸਟ੍ਰੇਲੀਆ ਟੀਮ 'ਤੇ ਹਮਲਾ, ਬੱਸ 'ਤੇ ਸੁੱਟੇ ਗਏ ਪੱਥਰ

ਖ਼ਬਰਾਂ, ਖੇਡਾਂ


ਬੰਗਲਾਦੇਸ਼ ਵਿੱਚ ਆਸਟ੍ਰੇਲੀਆ ਕ੍ਰਿਕੇਟ ਟੀਮ ਦੀ ਸੁਰੱਖਿਆ ਵਿੱਚ ਵੱਡੀ ਚੂਕ ਦੇਖਣ ਨੂੰ ਮਿਲੀ ਜਦੋਂ ਟੀਮ ਦੀ ਬੱਸ ਉੱਤੇ ਪੱਥਰ ਨਾਲ ਨਿਸ਼ਾਨਾ ਬਣਾਇਆ ਗਿਆ। ਜਿਸਦੇ ਬਾਅਦ ਕ੍ਰਿਕੇਟ ਆਸਟ੍ਰੇਲੀਆ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਬੰਗਲਾਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ। 

ਕ੍ਰਿਕੇਟ ਆਸਟ੍ਰੇਲੀਆ ਨੇ ਦੱਸਿਆ ਕਿ ਬੱਸ ਉੱਤੇ ਛੋਟੇ ਪੱਥਰਾਂ ਨਾਲ ਉਸ ਸਮੇਂ ਹਮਲਾ ਹੋਇਆ ਜਦੋਂ ਟੀਮ ਦੂਜੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਹੋਟਲ ਜਾ ਰਹੀ ਸੀ। ਇਸ ਹਮਲੇ ਵਿੱਚ ਬੱਸ ਦੀ ਖਿੜਕੀ ਦਾ ਸੀਸਾ ਵੀ ਚਕਨਾਚੂਰ ਹੋ ਗਿਆ। ਇਸ ਹਮਲੇ ਵਿੱਚ ਕਿਸੇ ਖਿਡਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ।