ਬੰਗਲਾਦੇਸ਼ ਤੇ ਸ੍ਰੀਲੰਕਾ ਅੱਜ ਹੋਣਗੇ ਆਹਮੋ-ਸਾਹਮਣੇ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 15 ਮਾਰਚ: ਸ੍ਰੀਲੰਕਾ ਤੇ ਬੰਗਲਾਦੇਸ਼ ਕ੍ਰਿਕਟ ਟੀਮਾਂ ਦਰਮਿਆਨ ਨਿਦਹਾਸ ਟਰਾਫ਼ੀ ਦਾ ਅੱਜ ਹੋਣ ਵਾਲਾ ਗਰੁੱਪ ਮੈਚ ਸੈਮੀਫ਼ਾਈਨਲ ਹੋਵੇਗਾ ਤੇ ਤਿਕੋਣੀ ਟੀ20 ਲੜੀ ਦੇ ਮੁਕਾਬਲੇ 'ਚ ਜੋ ਟੀਮ ਜਿੱਤੇਗੀ, ਉਹ 18 ਮਾਰਚ 'ਚ ਫ਼ਾਈਨਲ 'ਚ ਭਾਰਤੀ ਟੀਮ ਨਾਲ ਫ਼ਾਈਨਲ 'ਚ ਭਿੜੇਗੀ। ਦੋਵੇਂ ਟੀਮਾਂ ਦੇ ਇਕ-ਇਕ ਜਿੱਤ ਨਾਲ ਦੋ ਅੰਕ ਹਨ। ਸ੍ਰੀਲੰਕਾ ਟੀਮ ਨੇ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਨੂੰ ਹਰਾਇਆ ਸੀ, ਜਦੋਂ ਕਿ ਬੰਗਲਾਦੇਸ਼ ਨੇ ਸ੍ਰੀਲੰਕਾ ਵਿਰੁਧ 215 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ ਸੀ। ਜੇਕਰ ਇਹ ਮੈਚ ਮੀਂਹ ਕਾਰਨ 

ਰੱਦ ਹੋਇਆ ਤਾਂ ਇਸ ਦਾ ਫ਼ਾਇਦਾ ਮੇਜਬਾਨ ਸ੍ਰੀਲੰਕਾ ਨੂੰ ਹੋਵੇਗਾ, ਕਿਉਂ ਕਿ ਉਸ ਦੀ ਦੌੜਾਂ ਦੀ ਔਸਤ ਬੰਗਲਾਦੇਸ਼ ਤੋਂ ਬੇਹਤਰ ਹੈ। ਇਸ ਟੂਰਨਾਮੈਂਟ 'ਚ ਮਿਲੀ ਪਿਛਲੀ ਹਾਰ ਤੋਂ ਪਹਿਲਾਂ ਸ੍ਰੀਲੰਕਾ ਦਾ ਰੀਕਾਰਡ ਬੰਗਲਾਦੇਸ਼ ਵਿਰੁਧ ਚੰਗਾ ਰਿਹਾ ਹੈ। ਉਨ੍ਹਾਂ ਨੇ ਬੰਗਲਾਦੇਸ਼ ਨੂੰ ਉਸ ਦੇ ਘਰ 'ਚ ਟੈਸਟ ਮੈਚ ਅਤੇ ਟੀ20 ਲੜੀ 'ਚ ਹਰਾਇਆ ਸੀ।            (ਪੀ.ਟੀ.ਆਈ)