ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਸਭ ਤੋਂ ਉੱਤਮ ਹਰਫਨਮੌਲਾ ਖਿਡਾਰੀਆਂ ਵਿਚ ਸ਼ੁਮਾਰ ਕਪਿਲ ਦੇਵ ਅੱਜ (6 ਜਨਵਰੀ) 59 ਸਾਲ ਦੇ ਹੋ ਗਏ। ਉਝ ਤਾਂ ਕਪਿਲ ਦੇਵ ਦੇ ਨਾਮ ਕਈ ਵੱਡੀਆਂ ਉਪਲਬਧੀਆਂ ਦਰਜ ਹਨ ਪਰ ਉਨ੍ਹਾਂ ਦੀ ਫਿਟਨਸ ਦਾ ਜਵਾਬ ਨਹੀਂ।
131 ਟੈਸਟ ਮੈਚਾਂ ਦੇ ਕਰੀਅਰ ਦੇ ਦੌਰਾਨ ਫਿਟਨਸ ਵਿਚ ਕਮੀ ਦੇ ਚਲਦੇ ਇਕ ਵੀ ਮੈਚ ਮਿਸ ਨਹੀਂ ਕੀਤਾ। ਸਭ ਤੋਂ ਵਧਕੇ 184 ਟੈਸਟ ਪਾਰੀਆਂ ਵਿਚ ਬੱਲੇਬਾਜੀ ਕਰਦੇ ਹੋਏ ਕਪਿਲ ਦੇਵ ਕਦੇ ਰਨ ਆਉਟ ਨਹੀਂ ਹੋਏ।