ਭਾਰਤ - ਆਸਟ੍ਰੇਲੀਆ ਵਿਚਕਾਰ ਹੈਦਰਾਬਾਦ ਟੀ - 20 ਹੋਇਆ ਰੱਦ, ਸੀਰੀਜ 1 - 1 ਨਾਲ ਡਰਾਅ

ਖ਼ਬਰਾਂ, ਖੇਡਾਂ

ਟੀਮ ਇੰਡੀਆ ਅਤੇ ਆਸਟ੍ਰੇਲੀਆ ਦੇ ਵਿੱਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡਿਅਮ ਵਿੱਚ ਖੇਡਿਆ ਜਾਣ ਵਾਲਾ ਤੀਜਾ ਅਤੇ ਨਿਰਣਾਇਕ ਟੀ - 20 ਮੁਕਾਬਲਾ ਬਿਨਾਂ ਗੇਂਦ ਸੁੱਟੇ ਰੱਦ ਹੋ ਗਿਆ।

ਇਸ ਦੇ ਨਾਲ ਤਿੰਨ ਮੈਚਾਂ ਦੀ ਟੀ - 20 ਸੀਰੀਜ 1 - 1 ਨਾਲ ਮੁਕਾਬਲੇ ਉੱਤੇ ਖ਼ਤਮ ਹੋਈ। ਰਾਂਚੀ ਵਿੱਚ ਖੇਡਿਆ ਗਿਆ ਪਹਿਲਾ ਮੈਚ ਭਾਰਤ ਨੇ ਜਿੱਤਿਆ ਸੀ, ਜਦੋਂ ਕਿ ਗੁਵਾਹਾਟੀ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕਰਦੇ ਹੋਏ ਸੀਰੀਜ 1 - 1 ਨਾਲ ਬਰਾਬਰ ਕਰ ਲਈ ਸੀ।