ਪੰਕਜ ਅਡਵਾਨੀ ਦੀ ਅਗਵਾਈ 'ਚ ਪਾਕਿਸਤਾਨ ਨੂੰ ਹਰਾਇਆ
ਨਵੀਂ ਦਿੱਲੀ, 3 ਮਾਰਚ: ਭਾਰਤ ਦੀ ਪੰਕਜ ਅਡਵਾਨੀ ਅਤੇ ਮਨਨ ਚੰਦਰਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲ 'ਚ ਪਾਕਿਸਤਾਨ ਨੂੰ ਹਰਾਉਂਦਿਆਂ ਪਹਿਲਾ ਆਈ.ਬੀ.ਐਸ.ਐਫ਼. ਸਨੂਕਰ ਟੀਮ ਵਿਸ਼ਵ ਕੱਪ ਜਿੱਤ ਲਿਆ ਹੈ। ਸ਼ੁਕਰਵਾਰ ਰਾਤ ਖੇਡੇ ਗਏ ਬੈਸਟ ਆਫ਼ ਫ਼ਾਈਨਲ 'ਚ ਭਾਰਤੀ ਜੋੜੀ ਨੇ 0-2 ਨਾਲ ਪੱਛੜ ਜਾਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਲਗਾਤਾਰ ਤਿੰਨ ਫ਼੍ਰੇਮ ਜਿੱਤਦਿਆਂ ਮੈਚ ਅਤੇ ਖ਼ਿਤਾਬ ਦੋਵੇਂ ਅਪਣੇ ਨਾਮ ਕਰ ਲਏ।ਪਾਕਿਸਤਾਨ ਲਈ ਜ਼ੋਰਦਾਰ ਸ਼ੁਰੂਆਤ ਕਰਦਿਆਂ ਬਾਬਰ ਮਸੀਹ ਨੇ ਪਹਿਲੇ ਫ੍ਰੇਮ 'ਚ ਮਨਨ ਚੰਦਰਾ ਨੂੰ 73-24 ਨਾਲ ਹਰਾਇਆ। ਇਸ ਤੋਂ ਬਾਅਦ ਦੂਜੇ ਫ਼੍ਰੇਮ 'ਚ ਮੁਹੰਮਦ ਆਸਿਫ਼ ਨੇ ਪੰਕਜ ਅਡਵਾਨੀ ਨੂੰ ਕਾਲੀਆਂ ਗੇਂਦਾਂ ਨਾਲ ਖੇਡਦਿਆਂ 61-56 ਨਾਲ ਹਰਾਇਆ। ਤੀਜਾ ਫ਼੍ਰੇਮ ਡਬਲਜ਼ ਮੈਚ ਸੀ, ਜਿਸ 'ਚ ਅਡਵਾਨੀ ਅਤੇ ਚੰਦਰਾ ਨੇ 72-47 ਨਾਲ ਜਿੱਤ ਪ੍ਰਾਪਤ ਕਰਦਿਆਂ ਵਾਪਸੀ ਕੀਤੀ।
ਪੰਕਜ ਅਡਵਾਨੀ ਦੀ ਅਗਵਾਈ 'ਚ ਪਾਕਿਸਤਾਨ ਨੂੰ ਹਰਾਇਆਪੰਕਜ ਅਡਵਾਨੀ ਦੀ ਅਗਵਾਈ 'ਚ ਪਾਕਿਸਤਾਨ ਨੂੰ ਹਰਾਇਆ