ਪੂਨੇ, 25 ਅਕਤੂਬਰ: ਭਾਰਤ-ਨਿਊਜ਼ੀਲੈਂਡ ਕ੍ਰਿਕਟ ਟੀਮ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਇਕ ਦਿਨਾ ਲੜੀ ਦੇ ਦੂਜੇ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਛੇ ਵਿਕਟਾ ਨਾਲ ਹਰਾ ਦਿਤਾ।ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਹ ਓਵਰਾਂ 'ਚ ਨੌ ਵਿਕਟਾਂ ਗਵਾ ਕੇ ਭਾਰਤੀ ਟੀਮ ਨੂੰ 231 ਦੌੜਾਂ ਦਾ ਟੀਚਾ ਦਿਤਾ, ਜਿਸ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 46 ਓਵਰਾਂ 'ਚ ਛੇ ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। ਭਾਰਤੀ ਬੱਲੇਬਾਜ਼ੀ ਪਾਰੀ 'ਚ ਸ਼ਿਖਰ ਧਵਨ ਨੇ 84 ਗੇਂਦਾਂ ਦਾ ਸਾਹਮਣਾ ਕਰਦਿਆਂ ਸੱਭ ਤੋਂ ਜ਼ਿਆਦਾ 68 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ 92 ਗੇਂਦਾਂ ਦਾ ਸਾਹਮਣਾ ਕਰਦਿਆਂ ਨਾਬਾਦ 64 ਦੌੜਾਂ ਬਣਾਈਆਂ।
ਗੇਂਦਬਾਜ਼ੀ 'ਚ ਭੁਵਨੇਸ਼ਵਰ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਓਵਰਾਂ 'ਚ 45 ਦੌੜਾਂ ਦੇ ਕੇ ਸੱਭ ਤੋਂ ਜ਼ਿਆਦਾ ਤਿੰਨ ਵਿਕਟਾਂ ਝਟਕੀਆਂ, ਜਿਸ ਦੀ ਬਦੌਲਤ ਉਸ ਨੂੰ 'ਮੈਨ ਆਫ਼ ਦਾ ਮੈਚ ਚੁਣਿਆ ਗਿਆ।ਜ਼ਿਕਰਯੋਗ ਹੈ ਕਿ ਇਹ ਇਹ ਤਿੰਨ ਦਿਨਾ ਲੜੀ ਦਾ ਦੂਜਾ ਮੈਚ ਸੀ। ਪਹਿਲਾ ਮੈਚ ਨਿਊਜ਼ੀਲੈਂਡ ਨੇ ਜਿੱਤ ਲਿਆ ਸੀ, ਜਿਸ ਤੋਂ ਬਾਅਦ ਭਾਰਤੀ ਟੀਮ 'ਤੇ ਲੜੀ 'ਚ ਬਣੇ ਰਹਿਣ ਦਾ ਦਬਾਅ ਸੀ ਤੇ ਨਿਊਜ਼ੀਲੈਂਡ ਦੀ ਟੀਮ ਲੜੀ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੀ ਸੀ। ਹੁਣ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਹਨ ਤੇ ਤੀਜਾ ਅਤੇ ਆਖ਼ਰੀ ਮੈਚ ਇਸ ਇਕ ਦਿਨਾ ਮੈਚਾਂ ਦੀ ਲੜੀ ਦੀ ਫ਼ੈਸਲਾਕੁੰਨ ਮੈਚ ਹੋਵੇਗਾ। (ਏਜੰਸੀ)