ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਹਰਮਨਪ੍ਰੀਤ ਕੌਰ, ਜਿਨ੍ਹਾਂ ਨੇ ਪਿਛਲੇ ਸਾਲ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਵਿਚ ਭਾਰਤੀ ਟੀਮ ਨੂੰ ਫਾਈਨਲ ਵਿਚ ਪੁੱਜਣ 'ਚ ਅਹਿਮ ਭੂਮਿਕਾ ਨਿਭਾਈ, ਹੁਣ ਕੰਮ ਦੇ ਮੋਰਚੇ ਉਤੇ ਪਰੇਸ਼ਾਨ ਹੋ ਰਹੀ ਹਨ। ਹਰਮਨਪ੍ਰੀਤ ਕੌਰ ਦੀ ਪ੍ਰਤਿਭਾ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਨੇ ਪਿਛਲੇ ਸਾਲ ਜੁਲਾਈ ਵਿਚ ਉਨ੍ਹਾਂ ਨੂੰ ਡੀ.ਐੱਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਹਰਮਨਪ੍ਰੀਤ ਰੇਲਵੇ ਦੀ ਨੌਕਰੀ ਛੱਡ ਪੰਜਾਬ ਪੁਲਿਸ ਨੂੰ ਜੁਆਇਨ ਕਰਨਾ ਚਾਹੁੰਦੀ ਹੈ, ਪਰ ਵੈਸਟਰਨ ਰੇਲਵੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ।
ਰੇਲਵੇ ਦੇ ਨਾਲ ਪੰਜ ਸਾਲ ਦਾ ਬਾਂਡ
ਉਥੇ ਹੀ ਵੈਸਟਰਨ ਰੇਲਵੇ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਗੁਪਤਾ ਨੇ ਕਿਹਾ, ''ਨਿਯਮ ਦੇ ਮੁਤਾਬਕ ਖੇਡ ਕੋਟੇ ਤੋਂ ਨੌਕਰੀ ਪ੍ਰਾਪਤ ਕਰਨ ਵਾਲਿਆਂ ਨੂੰ ਜੇਕਰ ਸਮਾਂ ਤੋਂ ਪਹਿਲਾਂ ਕੰਮ ਛੱਡਣਾ ਹੈ ਤਾਂ ਉਨ੍ਹਾਂ ਨੂੰ ਪੰਜ ਸਾਲ ਦੀ ਸੈਲਰੀ ਜਮ੍ਹਾ ਕਰਾਉਣੀ ਜਰੂਰੀ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਰੇਲਵੇ ਵੱਲੋਂ ਨੌਕਰੀ ਛੱਡ ਜਾਣ ਦੀ ਆਗਿਆ ਮਿਲ ਜਾਂਦੀ ਹੈ।” ਅਨਿਲ ਕੁਮਾਰ ਗੁਪਤਾ ਦੇ ਮੁਤਾਬਕ ਇਸ ਮਾਮਲੇ ਉਤੇ ਕੋਈ ਫੈਸਲਾ ਰੇਲਵੇ ਬੋਰਡ ਹੀ ਕਰ ਸਕਦੀ ਹੈ।