ਦੱਖਣੀ ਅਫਰੀਕਾ ਦੌਰੇ ਉਤੇ ਖੇਡਣ ਜਾ ਰਹੀ ਮਹਿਲਾ ਭਾਰਤੀ ਟੀਮ ਪਹਿਲਾਂ 5 ਫਰਵਰੀ ਤੋਂ 3 ਵਨਡੇ ਮੈਚ ਅਤੇ ਫਿਰ 5 ਟੀ - 20 ਮੈਚਾਂ ਦੀ ਸੀਰੀਜ ਖੇਡੇਗੀ। ਮਹਿਲਾ ਭਾਰਤੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਉਹ ਅਫਰੀਕੀ ਸਰਜਮੀ 'ਤੇ ਅਭਿਆਸ ਮੈਚ ਖੇਡੇਗੀ। ਮਿਤਾਲੀ ਦਾ ਮੰਨਣਾ ਹੈ ਕਿ ਉਹ ਅਫਰੀਕਾ ਦੀ ਧਰਤੀ ਉਤੇ ਖੇਡੀ ਹੈ ਅਤੇ ਉੱਥੋਂ ਖੇਡਣਾ ਆਸਾਨ ਨਹੀ ਹੈ। ਪੁਰਖ ਭਾਰਤੀ ਟੀਮ ਨੇ ਅਫਰੀਕੀ ਦੌਰੇ ਉਤੇ ਕੋਈ ਵੀ ਅਭਿਆਸ ਮੈਚ ਨਹੀ ਖੇਡਿਆ ਸੀ, ਸ਼ਾਇਦ ਇਸ ਕਾਰਨ ਵਿਰਾਟ ਫੌਜ ਪਹਿਲਾਂ ਦੋ ਟੈਸਟ ਮੈਚ ਨਹੀ ਜਿੱਤ ਪਾਈ।
ਨਾਲ ਹੀ ਗੇਂਦ ਵਿਚ ਦੇਰ ਤੋਂ ਹੋਣ ਵਾਲੇ ਬਦਲਾਅ ਵੀ ਨਹੀਂ ਮਿਲਦੇ, ਇਸ ਵਾਰ ਅਜਿਹਾ ਹੋਣ ਦੀ ਉਮੀਦ ਹੈ ਕਿਉਂਕਿ ਅਸੀ ਦੋ ਨਵੀਂ ਗੇਂਦਾਂ ਨਾਲ ਖੇਡਾਂਗੇ।” ਮਿਤਾਲੀ ਨੇ ਕਿਹਾ, “ਇਹ ਸਾਡਾ ਪਹਿਲਾ ਅਜਿਹਾ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ ਜਿੱਥੇ ਅਸੀ ਦੋ ਨਵੀਂ ਗੇਂਦਾਂ ਨਾਕ ਖੇਡਾਂਗੇ। ਇਸ ਲਈ ਸਾਡੇ ਲਈ ਜਲਦੀ ਜਾਣਾ ਅਹਿਮ ਹੈ ਤਾਂਕਿ ਅਸੀ ਹਾਲਾਤ ਨੂੰ ਸਮਝ ਸਕੀਏ ਅਤੇ ਉਸਤੋਂ ਤਾਲਮੇਲ ਬਿਠਾ ਸਕਣ।”