'ਧੋਨੀ' ਇਕ ਸਟਰੀਟ ਸਮਾਰਟ ਕ੍ਰਿਕਟਰ - ਹਰਭਜਨ

ਖ਼ਬਰਾਂ, ਖੇਡਾਂ

ਟੀਮ ਇੰਡੀਆ ਤੋਂ ਬਾਹਰ ਚਲ ਰਹੇ ਆਫ ਸਪਿਨਰ ਹਰਭਜਨ ਸਿੰਘ ਪਿਛਲੇ 10 ਸਾਲ ਤੋਂ ਇੰਡੀਅਨ ਪ੍ਰੀਮਿਅਰ ਲੀਗ ਵਿਚ ਮੁੰਬਈ ਇੰਡੀਅਨਸ ਦਾ ਹਿੱਸਾ ਸਨ ਪਰ ਇਸ ਵਾਰ ਉਹ ਮਹੇਂਦ੍ਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਸ ਤੋਂ ਖੇਡਦੇ ਨਜ਼ਰ ਆਉਣਗੇ। ਹਰਭਜਨ ਸਿੰਘ ਨੇ ਆਪਣੇ ਲੰਬੇ ਕਰਿਅਰ ਵਿਚ ਕਈ ਕਪਤਾਨਾਂ ਦੀ ਅਗਵਾਈ ਵਿਚ ਕ੍ਰਿਕਟ ਖੇਡਿਆ ਹੈ ਪਰ ਉਨ੍ਹਾਂ ਨੇ ਦੱਸਿਆ ਕਿ ਉਹ ਕਿਉਂ ਮਹੇਂਦ੍ਰ ਸਿੰਘ ਧੋਨੀ ਨੂੰ ਮਹਾਨ ਕਪਤਾਨ ਮੰਨਦੇ ਹਨ।

ਚੇਨਈ ਸੁਪਰ ਕਿੰਗਸ ਦੀ ਮੀਡੀਆ ਟੀਮ ਨਾਲ ਗੱਲ ਕਰਦੇ ਹੋਏ 37 ਸਾਲਾ ਇਸ ਆਫ ਸਪਿਨਰ ਨੇ ਕਿਹਾ ਕਿ ਧੋਨੀ ਖੇਡ ਨੂੰ ਕਾਫ਼ੀ ਚੰਗੀ ਤਰ੍ਹਾਂ ਸਮਝਦੇ ਹਨ। ਭੱਜੀ ਨੇ ਕਿਹਾ ਕਿ ਧੋਨੀ ਸਟਰੀਟ ਸਮਾਰਟ ਕ੍ਰਿਕਟਰ ਹਨ। ਹਰਭਜਨ ਨੇ ਕਿਹਾ, ਧੋਨੀ ਨੂੰ ਖੇਡ ਦੀ ਬਹੁਤ ਚੰਗੀ ਸਮਝ ਹੈ। ਉਹ ਖੇਡ ਵਿਚ ਹਮੇਸ਼ਾ ਅੱਗੇ ਦੀ ਸੋਚਦੇ ਹਨ। ਮੈਨੂੰ ਲੱਗਦਾ ਹੈ ਕਿ ਕਿਸੇ ਕਪਤਾਨ ਲਈ ਇਹ ਬਹੁਤ ਚੰਗੀ ਗੱਲ ਹੈ। ਖਾਸ ਤੌਰ 'ਤੇ ਟੀ20 ਕ੍ਰਿਕਟ ਵਿਚ ਇਸਦੀ ਉਪਯੋਗਿਤਾ ਹੋਰ ਵੱਧ ਜਾਂਦੀ ਹੈ।