ਦੁਬਈ, 16 ਦਸੰਬਰ: ਉਲੰਪਿਕ 'ਚ ਸਿਲਵਰ ਮੈਡਲ ਜੇਤੂ ਮਹਿਲਾ ਬੈਡਮਿੰਟ ਖਿਡਾਰੀ ਪੀ.ਵੀ. ਸਿੰਧੂ ਨੇ ਹਮਾਦਾਨ ਸਪੋਰਟਸ ਕੰਪਲੈਕਸ 'ਚ ਖੇਡੇ ਜਾ ਰਹੇ ਦੁਬਈ ਸੁਪਰ ਸੀਰੀਜ਼ ਟੂਰਨਾਮੈਂਟ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-9, 21-13 ਨਾਲ ਹਰਾਇਆ।ਸਿੰਧੂ ਨੇ ਯਾਮਾਗੁਚੀ ਤੋਂ ਇਹ ਮੈਚ ਕੁਲ 36 ਮਿੰਟਾਂ 'ਚ ਅਪਣੇ ਨਾਮ ਕਰ ਲਿਆ। 10 ਲੱਖ ਡਾਲਰ ਇਨਾਮੀ ਰਾਸ਼ੀ ਦੇ ਇਸ ਟੂਰਨਾਮੈਂਟ 'ਚ ਸਿੰਧੂ ਵੀਰਵਾਰ ਨੂੰ ਸੈਮੀਫ਼ਾਈਨਲ 'ਚ ਪਹੁੰਚ ਗਈ ਸੀ। ਇਸ ਮੈਚ ਤੋਂ ਪਹਿਲਾਂ ਉਸ ਨੇ ਜਾਪਾਨ ਦੀ ਸਾਯਾਕਾ ਸਾਤੋ ਅਤੇ ਚੀਨ ਦੀ ਹੀ. ਬਿੰਗਜਿਯਾਓ ਨੂੰ ਹਰਾਇਆ ਸੀ। ਯਾਮਾਗੁਚੀ ਵਿਰੁਧ ਖੇਡੇ ਗਏ ਇਸ ਮੁਕਾਬਲੇ 'ਚ ਸਿੰਧੂ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਖਡੇ ਸ਼ੁਰੂ ਹੋਣ ਦੇ ਮਹਿਜ਼ 13 ਮਿੰਟਾਂ 'ਚ ਹੀ ਪਹਿਲੀ ਗੇਮ ਅਪਣੇ ਨਾਮ ਕਰ ਲਈ। ਮੈਓ ਸ਼ੁਰੂ ਹੁੰਦੇ ਹੀ ਸਿੰਧੂ ਨੇ 4.0 ਦਾ ਵਾਧਾ ਬਣਾ ਲਿਆ ਸੀ ਅਤੇ ਕੁਝ ਹੀ ਦੇਰ 'ਚ ਸਕੋਲ 11-1 ਕਰ ਦਿਤਾ।