ਏਆਈਬੀਏ ਵਿਸ਼ਵ ਚੈਂਪੀਅਨਸ਼ਿਪ ਵਿਚ ਕਿਊਬਾ ਦਾ ਦਬਦਬਾ

ਖ਼ਬਰਾਂ, ਖੇਡਾਂ

ਹੈਮਬਰਗ, 3 ਸਤੰਬਰ: ਕਿਊਬਾਈ ਮੁੱਕੇਬਾਜ਼ਾਂ ਨੇ 19ਵੀਂ ਵਿਸ਼ਵ ਚੈਂਪੀਅਨਸ਼ਿਪ ਵਿਚ ਰਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਅਤੇ ਦੋ ਚਾਂਦੀ ਤਮਗ਼ੇ ਹਾਸਲ ਕੀਤੇ ਜਿਸ ਨਾਲ ਉਹ ਲਗਾਤਾਰ ਦੂਜੀ ਵਾਰ ਸਿਖਰ 'ਤੇ ਰਿਹਾ।
ਕਿਊਬਾ ਲਈ ਜੋਨਿਸ ਅਰਗੀਯਾਗੋਸ (49 ਕਿਗ੍ਰਾ), ਯੋਸ਼ਬਾਨੀ ਵੇਤੀਆ (52 ਕਿਗ੍ਰਾ), ਏਂਡੀ ਗੋਮੇਜ ਕਰੂਜ (64 ਕਿਗ੍ਰਾ), ਜੂਲੀਆ ਲਾ ਕਿਰੂਜ (81 ਕਿਗ੍ਰਾ) ਅਤੇ ਏਰਿਸਲੈਂਡੀ ਸਾਵੋਨ (91 ਕਿਗ੍ਰਾ) ਨੇ ਅਪਣੇ ਵਜਨ ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਲਾਜਾਰੋ ਅਲਰਾਵੇਜ ਏਸਤ੍ਰਾਦਾ (60 ਕਿਗ੍ਰਾ) ਅਤੇ ਰੋਨੇਲ ਇਗਲੇਸਿਆਸ (69 ਕਿਗ੍ਰਾ) ਨੇ ਸਿਲਵਰ ਤਮਗ਼ਾ ਅਪਣੀ ਝੌਲੀ ਵਿਚ ਪਾਇਆ।
ਉਜਬੇਕਿਸਤਾਨ ਇਕ ਸੋਨ ਤਮਗ਼ਾ, ਤਿੰਨ ਚਾਂਦੀ ਅਤੇ ਦੋ ਕਾਂਸੀ ਤਮਗ਼ੇ ਦੇ ਦੂਜੇ ਸਥਾਨ 'ਤੇ ਰਿਹਾ। ਭਾਰਤ ਦਾ ਅਭਿਆਨ ਸੈਮੀਫ਼ਾਈਨਲ ਗੇੜ ਵਿਚ ਹੀ ਸਮਾਪਤ ਹੋ ਗਿਆ ਸੀ ਜਿਸ ਵਿਚ ਗੌਰਵ ਬਿਧੁੜੀ ਨੇ ਦੇਸ਼ ਲਈ ਇਕਲੌਤਾ ਇਕ ਤਮਗ਼ਾ (ਕਾਂਸੀ) ਹਾਸਲ ਕੀਤਾ ਸੀ। (ਪੀਟੀਆਈ)