ਨਵੀਂ
ਦਿੱਲੀ, 7 ਸਤੰਬਰ : ਅੰਡਰ-17 ਫੀਫਾ ਵਿਸ਼ਵ ਕੱਪ ਇਕ ਮਹੀਨੇ ਦੂਰ ਹੈ ਪਰ ਭਾਰਤ ਦੇ ਮਹਾਨ
ਫੁੱਟਬਾਲਰ ਬਾਈਚੁੰਗ ਭੂਟੀਆ ਨੂੰ ਲਗਦਾ ਹੈ ਕਿ ਆਗਾਮੀ ਟੂਰਨਾਮੈਂਟ ਨੇ ਅਪਣਾ ਪ੍ਰਭਾਵ
ਪਹਿਲਾਂ ਹੀ ਵਿਖਾਉਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਦੇਸ਼ 'ਚ ਕਈ ਅਕੈਡਮੀਆਂ ਅਤੇ ਗਰੁੱਪ
ਕਲੱਬ ਖੁਲ੍ਹਣੇ ਸ਼ੁਰੂ ਹੋ ਗਏ ਹਨ।
ਸਾਬਕਾ ਫ਼ੁਟਬਾਲ ਕਪਤਾਨ ਭੂਟੀਆ ਨੇ ਦੇਸ਼ ਦੇ ਲਈ
100 ਤੋਂ ਜ਼ਿਆਦਾ ਮੈਚ ਖੇਡਣ ਦੇ ਬਾਅਦ 2011 'ਚ ਫ਼ੁਟਬਾਲ ਤੋਂ ਸੰਨਿਆਸ ਲੈ ਲਿਆ ਸੀ। ਉਹ
ਫ਼ੁਟਬਾਲ ਅਧਿਕਾਰੀਆਂ ਅਤੇ ਮਾਹਰਾਂ ਦੇ ਇਸ ਵਿਚਾਰ ਨਾਲ ਸਹਿਮਤ ਸਨ ਕਿ 6 ਤੋਂ 28 ਅਕਤੂਬਰ
ਨੂੰ ਹੋਣ ਵਾਲਾ ਇਹ ਟੂਰਨਾਮੈਂਟ 'ਭਾਰਤ 'ਚ ਫ਼ੁਟਬਾਲ ਦਾ ਨਜ਼ਾਰਾ' ਹੀ ਬਦਲ ਦੇਵੇਗਾ। 1995
ਤੋਂ 2011 ਤੱਕ ਭਾਰਤ ਦੇ ਲਈ ਖੇਡਣ ਵਾਲੇ ਭੂਟੀਆ ਨੇ ਕਿਹਾ, ''ਇਸ ਮਸ਼ਹੂਰ ਟੂਰਨਾਮੈਂਟ
ਨਾਲ ਦੇਸ਼ ਨੂੰ ਫ਼ੁਟਬਾਲ ਦੀ ਲੋਕਪ੍ਰਿਯਤਾ ਵਧਾਉਣ 'ਚ ਮਦਦ ਮਿਲੇਗੀ।'' (ਪੀ.ਟੀ.ਆਈ.)