ਫ਼ੀਫ਼ਾ ਵਿਸ਼ਵ ਕੱਪ-2017 : ਅਮਰੀਕਾ ਨੇ ਭਾਰਤ ਨੂੰ 3-0 ਨਾਲ ਹਰਾਇਆ

ਖ਼ਬਰਾਂ, ਖੇਡਾਂ

ਨਵੀਂ ਦਿੱਲੀ,  6 ਅਕਤੂਬਰ : ਭਾਰਤ ਅਤੇ ਅਮਰੀਕਾ ਦੇ ਵਿਚਾਲੇ ਗਰੁੱਪ ਏ ਦਾ ਮੈਚ ਖੇਡਿਆ ਗਿਆ। ਜਿਸ 'ਚ ਅਮਰੀਕਾ ਨੇ ਭਾਰਤ ਨੂੰ 3-0 ਨਾਲ ਕਰਾਰੀ ਹਾਰ ਦਿਤੀ। ਅਮਰੀਕਾ ਦੇ ਜੋਸ਼ ਸਰਜੇਂਟ ਨੇ 30ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਇਸ ਦੇ ਨਾਲ ਹੀ ਭਾਰਤੀ ਟੀਮ ਦੀ ਕੋਸ਼ਿਸ਼ ਜਾਰੀ ਰਹੀ।
ਫੁੱਟਬਾਲ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ 'ਚ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਖੇਡਿਆ ਗਿਆ। ਭਾਰਤ-ਆਸਟਰੇਲੀਆ  ਦੇ ਵਿਚਾਲੇ ਮੈਚ 8 ਵਜੇ ਸ਼ੁਰੂ ਹੋਇਆ ਜਿਸ ਨੂੰ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਹਰਲਾਲ  ਨਹਿਰੂ ਸਟੇਡੀਅਮ ਪਹੁੰਚੇ ਅਤੇ ਉਨ੍ਹਾਂ ਨੇ  ਮੈਦਾਨ ਦੀ ਸ਼ੁਰੂਆਤ ਤੋਂ ਪਹਿਲਾਂ ਮੈਦਾਨ 'ਚ ਪਹੁੰਚ ਕੇ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ ਹੱਥ ਮਿਲਾਇਆ। ਮੋਦੀ ਨੇ ਸਟੇਡੀਆਂ ਪਹੁੰਚਣ 'ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਆਖੀਲ ਭਾਰਤੀ ਫੁੱਟਬਾਲ ਸੰਘ ਦੇ ਪ੍ਰਧਾਨ ਪ੍ਰਫੁਲ ਪਟੇਲ ਅਤੇ ਫੀਫਾ ਦੇ ਅਧਿਕਾਰੀਆਂ ਨੇ ਉਸ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੀਫ਼ਾ ਦੀ ਵਲੋਂ ਯਾਦਗਾਰੀ ਨਿਸ਼ਾਨੀ ਦੇ ਵਜੋਂ ਫ਼ੀਫ਼ਾ ਦਾ ਫਲੇਟ ਭੇਂਟ ਕੀਤਾ ਗਿਆ। ਇਸ ਮੌਕੇ ਉਸ ਨੇ ਦੇਸ਼ ਦੇ ਦਿੱਗਜ਼ ਫੁੱਟਬਾਲਰਾਂ ਨੂੰ ਸਨਮਾਨਤ ਕੀਤਾ।
ਪ੍ਰਧਾਨਮੰਤਰੀ ਨੇ ਦੇਸ਼ ਦੇ ਮਹਾਨ ਫੁੱਟਬਾਲਰ ਪੀ ਕੇ ਬੈਨਰਜੀ, ਦਿੱਗਜ਼ ਖਿਡਾਰੀ ਵਿਜੇਅਨ, ਸਾਬਕਾ ਕਪਤਾਨ ਬਾਇਚੁੰਗ ਭੂਟਿਆ ਅਤੇ ੰਮੌਜੂਦਾ ਕਪਤਾਨ ਸੁਨੀਲ ਛੇਤਰੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਨਰਿੰਦਰ ਮੋਦੀ ਜਦੋਂ ਵਹੀਲ ਚੇਅਰ 'ਤੇ ਬੈਠੇ ਬੈਨਰਜੀ ਨੂੰ ਸਨਮਾਨਿਤ ਕਰ ਰਹੇ ਸਨ ਤਾਂ ਪੂਰਾ ਸਟੇਡੀਅਮ ਤਾਲਿਆਂ ਦੀ ਗੜਗੜਾਹਟ ਨਾਲ ਗੂੰਜ ਰਿਹਾ ਸੀ। ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਕੁੱਝ ਬੱਚਿਆਂ ਨੂੰ ਫੁੱਟਬਾਲ ਵੀ ਦਿਤੇ। ਮੋਦੀ ਫਿਰ ਮੈਦਾਨ 'ਚ ਪਹੁੰਚੇ ਅਤੇ ਉਨ੍ਹਾਂ ਨੇ ਮੈਚ ਅਧਿਕਾਰੀਆਂ ਅਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ ਹੱਥ ਮਿਲਾਏ।
ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਦਿਨ 'ਚ ਅਪਣੇ ਸੰਦੇਸ਼ 'ਚ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲਿਆਂ ਸਾਰੀਆਂ ਟੀਮਾਂ ਨੂੰ ਅਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਭਾਰਤ ਦੀ ਮੇਜ਼ਬਾਨੀ 'ਚ 6 ਤੋਂ 28 ਅਕਤੂਬਰ ਤਕ ਫ਼ੀਫ਼ਾ ਵਿਸ਼ਵ ਕੱਪ ਦੇਸ਼ ਦੇ 6 ਵੱਖ-ਵੱਖ ਸ਼ਹਿਰਾਂ 'ਚ ਖੇਡਿਆ ਜਾਣਾ ਹੈ।
ਪ੍ਰਧਾਨ ਮੰਤਰੀ ਨੇ ਇਸ 'ਚ ਭਾਗ ਲੈਣ ਵਾਲੀਆਂ 24 ਟੀਮਾਂ ਦਾ ਦੇਸ਼ 'ਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅਪਣੀਆਂ ਸ਼ੁਭਕਾਮਨਾਵਾਂ ਦਿਤੀਆਂ ਮੋਦੀ ਨੇ ਕਿਹਾ ਕਿ ਅੰਡਰ-17 ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਟੀਮਾਂ ਦਾ ਮੈਂ ਸਵਾਗਤ ਕਰਦਾ ਹਾਂ। (ਪੀ.ਟੀ.ਆਈ.)