ਫ਼ੋਗਾਟ ਭੈਣਾਂ ਨੇ ਇਕ ਚਾਂਦੀ ਤੇ ਤਿੰਨ ਸੋਨ ਤਮਗ਼ੇ ਜਿੱਤੇ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 18 ਦਸੰਬਰ: ਪਿੰਡ ਬਲਾਲੀ ਨਿਵਾਸੀ ਫ਼ੋਗਾਟ ਭੈਣਾਂ ਨੇ ਅਫ਼ਰੀਕਾ 'ਚ ਕਰਵਾਈ ਕਾਮਨਵੈਲਥ ਭਲਵਾਨੀ ਚੈਂਪੀਅਨਸ਼ਿਪ 'ਚ ਤਿੰਨ ਗੋਲਡ ਤੇ ਇਕ ਸਿਲਵਰ ਮੈਡਲ ਪ੍ਰਾਪਤ ਕੀਤਾ। ਪਿੰਡ ਬਲਾਲੀ ਨਿਵਾਸੀ ਉਨ੍ਹਾਂ ਦੇ ਕੋਚ ਮਹਾਂਬੀਰ ਫ਼ੋਗਾਟ ਅਤੇ ਪਿੰਡ ਵਾਸੀਆਂ ਨੇ ਖ਼ੁਸ਼ੀ ਜਤਾਈ ਹੈ।ਉਨ੍ਹਾਂ ਦਸਿਆ ਕਿ 14 ਤੋਂ 17 ਦਸੰਬਰ ਤਕ ਅਫ਼ਰੀਕਾ 'ਚ ਕਾਮਨਵੈਲਥ ਭਲਵਾਨੀ ਚੈਂਪੀਅਨਸ਼ਿਪ 'ਚ ਉਲੰਪੀਅਨ ਭਲਵਾਨ ਗੀਤਾ ਫ਼ੋਗਾਟ, ਵਿਨੇਸ਼, ਰੀਤੂ ਤੇ ਸੰਗੀਤਾ ਨੇ ਹਿੱਸਾ ਲਿਆ। ਇਨ੍ਹਾਂ ਚਾਰੇ ਭੈਣਾਂ ਨੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗ਼ਿਆਂ 'ਤੇ ਕਬਜ਼ਾ ਕੀਤਾ। ਮੋਚ ਮਹਾਂਵੀਰ ਨੇ ਦਸਿਆ ਕਿ ਗੀਤਾ ਨੇ ਇਸ ਚੈਂਪੀਅਨਸ਼ਿਪ 'ਚ 59 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤਿਆ।