ਮੰਡਗਾਂਓ, 25 ਸਤੰਬਰ: ਗੋਆ ਦੇ
ਨਹਿਰੂ ਸਟੇਡੀਅਮ ਨੂੰ ਅੱਜ ਫ਼ੀਫ਼ਾ ਅੰਡਰ-17 ਵਿਸ਼ਵ ਕੱਪ ਆਯੋਜਕ ਕਮੇਟੀ ਨੂੰ ਸੌਂਪ ਦਿਤਾ
ਗਿਆ। ਸਥਾਨਕ ਆਯੋਜਨ ਕਮੇਟੀ ਦੇ ਟੂਰਨਾਮੈਂਟ ਨਿਰਦੇਸ਼ਕ ਜੇਵੀਅਰ ਸੇਪੀ ਹੋਰ ਅਧਿਕਾਰੀਆਂ
ਨਾਲ ਸਟੇਡੀਅਮ ਦਾ ਮੁਆਇਨਾ ਕਰਨ ਤੋਂ ਬਾਅਦ ਸੰਤੁਸ਼ਟ ਦਿਖੇ। ਭਾਰਤੀ ਖੇਡ ਅਥਾਰਟੀ (ਸਾਈ)
ਦੇ ਗੋਆ 'ਚ ਕਾਰਜਕਾਰੀ ਨਿਰਦੇਸ਼ਕ ਪ੍ਰਭੂ ਦੇਸਈ ਨੇ ਕਿਹਾ ਕਿ ਹੁਣ ਇਸ ਸਟੇਡੀਅਮ ਦਾ
ਰੱਖ-ਰਖਾਅ ਫ਼ੀਫ਼ਾ ਟੀਮ ਦੇ ਜ਼ਿੰਮੇ ਹੋਵੇਗਾ।
ਸਟੇਡੀਅਮ 'ਚ 2014 ਵਿਚ ਲੁਸੋਫ਼ੋਨੀ ਖੇਡਾਂ
ਦਾ ਆਯੋਜਨ ਕੀਤਾ ਗਿਆ ਸੀ, ਜਿਸ ਲਈ ਇਸ ਦੀ ਮੁਰੰਮਤ ਕੀਤੀ ਗਈ ਸੀ। ਸਟੇਡੀਅਮ ਦੀ ਸਮਰਥਾ
19 ਹਜ਼ਾਰ ਦਰਸ਼ਕਾਂ ਦੀ ਹੈ। ਸਟੇਡੀਅਮ 'ਚ ਜਰਮਨੀ, ਈਰਾਨ ਅਤੇ ਕੋਸਟਾ ਰਿਕਾ ਦੇ ਮੈਚ ਖੇਡੇ
ਜਾਣਗੇ। ਇਸ ਤੋਂ ਇਲਾਵਾ ਇੱਥੇ ਵੀ ਪ੍ਰੀ-ਕੁਆਟਰ ਫ਼ਾਇਨ ਦੇ ਦੋ ਹੋਰ ਕੁਆਟਰ ਫ਼ਾਇਨਲ ਦਾ ਇਕ
ਮੈਚ ਖੇਡਿਆ ਜਾਵੇਗਾ। (ਏਜੰਸੀ)