ਬੇਂਗਲੁਰੂ,
5 ਸਤੰਬਰ: ਲੰਦਨ ਉਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਮੁੱਖ ਕੋਚ ਪੁਲੇਲਾ
ਗੋਪੀਚੰਦ ਦੀ ਅਕਾਦਮੀ ਵਿਚ ਪਰਤਣ ਤੋਂ ਬਾਅਦ ਹੁਣ ਦੁਬਈ ਸੁਪਰਸੀਰੀਜ਼ ਫ਼ਾਈਨਲ ਲਈ ਕੁਆਲੀਫ਼ਾਈ
ਕਰਨਾ ਚਾਹੁੰਦੀ ਹੈ।
ਸਾਇਨਾ ਨੇ ਕਲ ਤਿੰਨ ਸਾਲ ਬਾਅਦ ਗੋਪੀਚੰਦ ਕੋਲ ਪਰਤਣ ਦਾ ਐਲਾਨ
ਕੀਤਾ। ਸਾਇਨਾ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਜਦੋਂ ਅਸੀਂ ਗੱਲ ਕੀਤੀ ਸੀ ਤਾਂ ਸੱਭ
ਕੁੱਝ ਸਹਿਜ ਹੋ ਗਿਆ ਅਤੇ ਅਤੀਤ ਦੀ ਕੋਈ ਗੱਲ ਨਹੀਂ ਹੋਈ। ਅਸੀਂ ਅਤੀਤ ਦੇ ਮਤਭੇਦਾਂ ਨੂੰ
ਭੁਲਾ ਦਿਤਾ ਹੈ ਅਤੇ ਹੁਣ ਅਭਿਆਸ 'ਤੇ ਫ਼ੋਕਸ ਹੈ।''
ਉਸ ਨੇ ਕਿਹਾ, ''ਮੈਂ ਪਹਿਲਾਂ
ਅਭਿਆਸ ਸ਼ੁਰੂ ਕਰਾਂਗੀ ਕਿਉੁਂਕਿ ਜਿੱਤ ਦੀ ਭੁੱਖ ਮਰੀ ਨਹੀਂ ਹੈ। ਮੈਂ ਦੁਬਈ ਸੁਪਰਸੀਰੀਜ਼
ਫ਼ਾਈਨਲ ਲਈ ਕੁਆਲੀਫ਼ਾਈ ਕਰਨਾ ਚਾਹੁੰਦੀ ਹਾਂ।''
ਕੋਪੇਨਹੇਗਨ ਵਿ²ਸ਼ਵ ਚੈਂਪੀਅਨਸ਼ਿਪ 2014
ਵਿਚ ਹਾਰਨ ਤੋਂ ਬਾਅਦ ਗੋਪੀਚੰਦ ਤੋਂ ਵੱਖ ਹੋਈ ਸਾਇਨਾ ਨੇ ਕਿਹਾ ਕਿ ਕੋਰਟ ਤੋਂ ਬਾਹਰ ਉਸ
ਦੀ ਰਣਨੀਤੀ ਕੰਮ ਨਹੀਂ ਕਰ ਰਹੀ ਸੀ ਅਤੇ ਉਹ ਹੁਣ ਚੀਨ ਦੀ ਕਿ ਸ਼ੁਰੂਈ ਵਰਗੇ ਸਿਖਰਲੇ
ਖਿਡਾਰੀਆਂ ਤੋਂ ਹਾਰ ਰਹੀ ਸੀ।
ਉਸ ਨੇ ਕਿਹਾ ਕਿ ਉਸ ਨੇ ਕਲ ਤੋਂ ਹੈਦਰਾਬਾਦ ਵਿਚ ਅਭਿਆਸ ਸ਼ੁਰੂ ਕਰ ਦਿਤਾ ਪਰ ਪੈਰ ਵਿਚ ਦਰਦ ਕਾਰਨ ਉਹ ਸੱਤ ਸਤੰਬਰ ਤੋਂ ਪੂਰਾ ਅਭਿਆਸ ਸ਼ੁਰੂ ਕਰੇਗੀ।
ਇਹ
ਪੁੱਛਣ 'ਤੇ ਕਿ ਕੀ ਬੇਂਗਲੁਰੂ ਵਿਚ ਵਿਮਲ ਕੁਮਾਰ ਨਾਲ ਅਭਿਆਸ ਕਰਦੇ ਹੋਏ ਉਸ ਨੂੰ ਘਰ ਦੀ
ਯਾਦ ਸਤਾ ਰਹੀ ਸੀ, ਉਸ ਨੇ ਕਿਹਾ,''ਅਜਿਹਾ ਨਹੀਂ ਹੈ ਪਰ ਹੈਦਰਾਬਾਦ ਵਿਚ ਚੀਜ਼ਾਂ ਮੇਰੇ
ਲਈ ਜ਼ਿਆਦਾ ਆਸਾਨ ਹਨ।''
ਸਾਇਨਾ ਨੇ ਲੋੜ ਸਮੇਂ ਮਦਦ ਲਈ ਕੋਚ ਵਿਮਲ ਕੁਮਾਰ ਨੂੰ ਧਨਵਾਦ
ਕੀਤਾ। ਉਸ ਨੇ ਕਿਹਾ, ''ਉਨ੍ਹਾਂ ਦੀ ਮਿਹਨਤ ਰੰਗ ਲਿਆਈ। ਪਿਛਲੇ ਤਿੰਨ ਸਾਲ ਵਿਚ ਵਿਮਲ
ਸਰ ਨੇ ਮੇਰੇ 'ਤੇ ਕਾਫ਼ੀ ਮਿਹਨਤ ਕੀਤੀ।'' ²(ਪੀਟੀਆਈ)