ਟੀਮ ਇੰਡੀਆ ਦੇ ਆਲਰਾਊਂਡਰ ਸੁਰੇਸ਼ ਰੈਨਾ ਮੰਗਲਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ। ਇਟਾਵਾ ਦੀ ਫ੍ਰੈਂਡਸ ਕਾਲੋਨੀ ਦੇ ਕੋਲ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ। ਹਾਦਸੇ ਦੇ ਬਾਅਦ ਪੁਲਿਸ ਨੇ ਦੂਜੀ ਕਾਰ ਨਾਲ ਉਨ੍ਹਾਂ ਨੂੰ ਕਾਨਪੁਰ ਭੇਜਿਆ। ਹਾਲਾਂਕਿ ਰੈਨਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਹੀ - ਸਲਾਮਤ ਹੈ।
ਮਿਲੀ ਜਾਣਕਾਰੀ ਮੁਤਾਬਿਕ ਸੁਰੇਸ਼ ਰੈਨਾ ਆਪਣੀ ਰੇਂਜ ਰੋਵਰ ਕਾਰ ਤੋਂ ਦਿੱਲੀ ਤੋਂ ਕਾਨਪੁਰ ਦੇ ਗ੍ਰੀਨ ਪਾਰਕ 'ਚ 13 ਸਤੰਬਰ ਨੂੰ ਹੋਣ ਵਾਲੇ ਕ੍ਰਿਕਟ ਮੈਚ 'ਚ ਹਿੱਸਾ ਲੈਣ ਦੇ ਲਈ ਜਾ ਰਹੇ ਸਨ। ਸੋਮਵਾਰ ਤੜਕੇ ਲਗਭਗ 3.30 ਵਜੇ ਉਨ੍ਹਾਂ ਦੀ ਕਾਰ ਦਾ ਟਾਇਰ ਫੱਟ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।
ਖ਼ਰਾਬ ਫ਼ਾਰਮ ਦੇ ਚਲਦੇ ਟੀਮ ਤੋਂ ਬਾਹਰ ਰੈਨਾ ਪਿਛਲੇ ਕਾਫ਼ ਸਮੇਂ ਤੋਂ ਰੈਨਾ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਖ਼ਰਾਬ ਫ਼ਾਰਮ ਦੇ ਚਲਦੇ ਰੈਨਾ ਨੂੰ ਸ਼੍ਰੀਲੰਕਾ ਦੇ ਖਿਲਾਫ ਅਤੇ ਆਸਟਰੇਲੀਆ ਦੇ ਖਿਲਾਫ ਵਨਡੇ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਗੱਡੀ ਦੀ ਰਫ਼ਤਾਰ ਜਿਆਦਾ ਨਹੀਂ ਸੀ ਮੀਡੀਆ ਨਾਲ ਗੱਲ ਕਰਦੇ ਹੋਏ ਰੈਨਾ ਨੇ ਦੱਸਿਆ ਕਿ ਕਾਰ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਹੋਈ।
ਡਿਪਟੀ ਸੁਪਰਿਟੇਂਡੈਂਟ ਆਫ ਪੁਲਿਸ (ਐਸਡੀਪੀ) ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਹੋਈ ਉਸ ਸਮੇਂ ਰੈਨਾ ਆਪਣੀ ਰੇਂਜ ਰੋਵਰ ਕਾਰ ਚਲਾ ਰਹੇ ਸਨ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਗੱਡੀ ਦਾ ਟਾਇਰ ਫੱਟਿਆ ਉਸ ਸਮੇਂ ਗੱਡੀ ਦੀ ਰਫ਼ਤਾਰ ਜਿਆਦਾ ਨਹੀਂ ਸੀ। ਜਿਸ ਕਾਰਨ ਕ੍ਰਿਕਟਰ ਸੁਰੇਸ਼ ਰੈਨਾ ਨੂੰ ਕੋਈ ਚੋਟ ਨਹੀਂ ਆਈ।