ਹੋਲੀ 'ਤੇ ਵੀਰੂ ਦਾ ਖਾਸ ਅੰਦਾਜ, ਬੋਲੇ - ਇਹ ਹੈ ਕਿੰਗਸ ਦੀ ਜਰਸੀ ਦਾ ਸਹੀ ਇਸਤੇਮਾਲ

ਖ਼ਬਰਾਂ, ਖੇਡਾਂ

ਦੇਸ਼ ਭਰ ਵਿਚ ਜਦੋਂ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ। ਉਸ ਮੌਕੇ 'ਤੇ ਸਟਾਰ ਕ੍ਰਿਕਟਰਸ ਵੀ ਭਲਾ ਕਿੱਥੇ ਪਿੱਛੇ ਰਹਿੰਦੇ। ਸਾਬਕਾ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ਨੇ ਪਤਨੀ ਆਰਤੀ ਦੇ ਨਾਲ ਹੋਲੀ ਸੈਲੀਬ੍ਰੇਟ ਕੀਤਾ ਅਤੇ ਫੈਨਸ ਨੂੰ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ। ਮਜੇ ਦੀ ਗੱਲ ਇਹ ਰਹੀ ਕਿ ਵੀਰੂ ਨੇ ਆਪਣੀ ਆਈਪੀਐਲ ਟੀਮ ਕਿੰਗਸ ਇਲੈਵਨ ਪੰਜਾਬ ਦੀ ਜਰਸੀ ਪਾਕੇ ਹੋਲੀ ਖੇਡੀ। ਉਨ੍ਹਾਂ ਨੇ ਆਪਣੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹੋਏ ਇਸ 'ਤੇ ਲਿਖਿਆ ਕਿੰਗਸ ਇਲੈਵਨ ਪੰਜਾਬ ਦੀ ਸ਼ਰਟ ਦਾ ਸਹੀ ਇਸਤੇਮਾਲ।

ਟੀਮ ਇੰਡੀਆ ਦੇ ਗੱਬਰ ਯਾਨੀ ਸ਼ਿਖਰ ਧਵਨ ਨੇ ਵੀ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾਉਂਦੇ ਹੋਏ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।