ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਸੁਪਰਸਪੋਰਟ ਪਾਰਕ ਮੈਦਾਨ 'ਤੇ ਦੱਖਣ ਅਫਰੀਕਾ ਦੇ ਨਾਲ ਜਾਰੀ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਮੰਗਲਵਾਰ ਦਾ ਖੇਡ ਖਤਮ ਹੋਣ ਤੱਕ 287 ਰਨਾਂ ਦੇ ਲਕਸ਼ ਦਾ ਪਿੱਛਾ ਕਰਦੇ ਹੋਏ 35 ਰਨਾਂ ਉਤੇ ਆਪਣੇ ਤਿੰਨ ਵਿਕਟ ਗਵਾ ਦਿੱਤੇ ਹਨ। ਭਾਰਤੀ ਟੀਮ ਹੁਣ ਵੀ ਲਕਸ਼ ਤੋਂ 252 ਰਨ ਦੂਰ ਹੈ ਜਦੋਂ ਕਿ ਉਸਨੂੰ ਪੰਜਵੇਂ ਦਿਨ ਦੇ ਕਰੀਬ 90 ਓਵਰਾਂ ਦਾ ਸਾਹਮਣਾ ਕਰਨਾ ਹੈ। ਭਾਰਤ ਦੇ ਸੱਤ ਵਿਕਟ ਸੁਰੱਖਿਅਤ ਹਨ।
ਇਹ ਤਾਂ ਗੱਲ ਰਹੀ ਮੈਚ ਦੇ ਸਮੀਕਰਣ ਦੀ ਪਰ ਕੀ ਭਾਰਤੀ ਟੀਮ ਦੇ ਪਿਛਲੇ ਆਂਕੜੇ ਇਸ ਮੈਚ ਨੂੰ ਲੈ ਕੇ ਕੁਝ ਬਿਆਨ ਕਰਦੇ ਹਨ ? ਜੀ ਹਾਂ, ਇਹ ਸਵਾਲ ਵੱਡਾ ਹੈ ਅਤੇ ਇਸਦਾ ਜਵਾਬ ਤਸੱਲੀ ਦੇਣ ਵਾਲਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟੀਮ ਇੰਡੀਆ ਅਜਿਹੀ ਮੁਸ਼ਕਲ ਸਥਿਤੀ ਵਿਚ ਫਸੀ ਹੈ ਅਤੇ ਅਜਿਹਾ ਵੀ ਨਹੀਂ ਹੈ ਕਿ ਟੀਮ ਇੰਡੀਆ ਇਨ੍ਹੇ ਵੱਡੇ ਲਕਸ਼ ਦਾ ਪਿੱਛਾ ਕਰਨ ਪਹਿਲੀ ਵਾਰ ਗਈ ਹੈ।