IPL 2018 'ਚ 'ਕ੍ਰਿਸ ਗੇਲ' ਨਾਲ ਖੇਡੇਗਾ ਇਹ ਸਕਿਓਰਿਟੀ ਗਾਰਡ, ਜਾਣੋ ਪੂਰੀ ਖਬਰ

ਖ਼ਬਰਾਂ, ਖੇਡਾਂ

ਜੰਮੂ ਕਸ਼ਮੀਰ ਦੇ ਸਰਵਸ਼੍ਰੇਸ਼ਠ ਕ੍ਰਿਕਟਰ ਪਰਵੇਜ਼ ਰਸੂਲ ਅਤੇ ਮੱਧ ਗਤੀ ਦੇ ਗੇਂਦਬਾਜ਼ ਉਮਰ ਨਜ਼ੀਰ ਆਈ.ਪੀ.ਐੱਲ. ਨਿਲਾਮੀ 'ਚ ਨਹੀਂ ਵਿਕ ਸਕੇ, ਜਦਕਿ ਮਨਜ਼ੂਰ ਅਹਿਮਦ ਡਾਰ ਨੂੰ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ 'ਚ ਪ੍ਰਵੇਸ਼ ਮਿਲਿਆ, ਜਿਸ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ ਰੁਪਏ 'ਚ ਖਰੀਦਿਆ ਹੈ। ਮਨਜ਼ੂਰ ਨੇ ਖੁਦ ਇਕ ਇੰਟਰਵਿਊ 'ਚ ਕਿਹਾ ਸੀ, ''ਮੇਰਾ ਟੀਚਾ ਫਿਲਹਾਲ ਆਈ.ਪੀ.ਐੱਲ. ਹੀ ਹੈ।''

24 ਸਾਲਾ ਮਨਜ਼ੂਰ ਅਹਿਮਦ ਡਾਰ ਕਸ਼ਮੀਰ ਦੇ ਹਨ ਅਤੇ ਸਿਰਫ ਕ੍ਰਿਕਟ ਹੀ ਨਹੀਂ ਮਨਜ਼ੂਰ ਇਕ ਵੇਟਲਿਫਟਰ, ਇਕ ਕਬੱਡੀ ਖਿਡਾਰੀ, ਕਲਾਕਾਰ (ਲੱਕੜੀ ਨਾਲ ਸਾਮਾਨ ਬਣਾਉਣਾ) ਅਤੇ ਸਕਿਓਰਿਟੀ ਗਾਰਡ ਵੀ ਹਨ। ਮਨਜ਼ੂਰ ਦਾ ਨਾਂ ਕ੍ਰਿਕਟ 'ਚ 100 ਮੀਟਰ ਸਿਕਸਰਮੈਨ ਦੇ ਨਾਂ ਨਾਲ ਕਾਫੀ ਧਮਾਲ ਮਚਾ ਰਿਹਾ ਹੈ। ਮਨਜ਼ੂਰ ਦੇ ਕੋਚ ਅਬਦੁਲ ਕਿਊਮ ਕਹਿੰਦੇ ਹਨ, '' ਮਨਜ਼ੂਰ ਮਿਸਟਰ 100 ਮੀਟਰ ਸਿਕਸਰਮੈਨ ਹੈ। ਉਹ ਗੇਂਦ ਨੂੰ ਸਹੀ ਅਰਥਾਂ 'ਚ ਅਸਮਾਨ ਦਿਖਾਉਂਦਾ ਹੈ। ਪਿਛਲੇ ਸਾਲ ਪੰਜਾਬ ਦੇ ਲਈ ਇਕ ਮੈਚ 'ਚ ਉਸ ਨੇ ਕੁਝ ਛੱਕੇ ਵੀ ਲਗਾਏ ਸਨ, ਜੋ 100 ਮੀਟਰ ਤੋਂ ਜ਼ਿਆਦਾ ਦੂਰ ਗਏ ਸਨ। ਉਹ ਕਾਫੀ ਟੈਲੰਟਡ ਹੈ ਅਤੇ ਖ਼ੂਬ ਲੰਬੇ-ਲੰਬੇ ਛੱਕੇ ਮਾਰਦਾ ਹੈ।''