IPL 2018: ਦੂਜੇ ਦਿਨ ਦੀ ਨਿਲਾਮੀ ਸ਼ੁਰੂ, ਪੜ੍ਹੋ ਕਿਹੜਾ ਖਿਡਾਰੀ ਕਿੰਨੇ 'ਚ ਵਿਕਿਆ

ਖ਼ਬਰਾਂ, ਖੇਡਾਂ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)-11 ਜਾਂ ਕਹੀਏ ਆਈ.ਪੀ.ਐੱਲ. 2018 ਦੇ ਲਈ ਅੱਜ ਖਿਡਾਰੀਆਂ ਦੀ ਨਿਲਾਮੀ ਦਾ ਦੂਜਾ ਦਿਨ ਹੈ। 

ਸ਼ਨੀਵਾਰ ਦੀ ਤਰ੍ਹਾਂ ਦੂਜਾ ਦਿਨ ਵੀ ਬਹੁਤ ਰੋਮਾਂਚਕ ਸਾਬਤ ਹੋਣ ਜਾ ਰਿਹਾ ਹੈ ਅਤੇ ਅੱਜ ਕਰੀਬ ਅੱਸੀ ਖਿਡਾਰੀ ਹੋਰ ਨਿਲਾਮੀ ਦੀ ਪ੍ਰਕਿਰਿਆ ਤੋਂ ਗੁਜ਼ਰਨਗੇ। ਜਦਕਿ ਪਹਿਲੇ ਦਿਨ ਨਹੀਂ ਵਿਕ ਸਕੇ ਕ੍ਰਿਸ ਗੇਲ, ਜੋ ਰੂਟ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ, ਪਾਰਥਿਵ ਪਟੇਲ ਸਣੇ ਪੰਜ ਖਿਡਾਰੀਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਸਿੱਧ ਦੇਸੀ-ਵਿਦੇਸ਼ੀ ਖਿਡਾਰੀਆਂ ਦੀ ਸਾਖ ਅਤੇ ਕਿਸਮਤ ਅੱਜ ਦਾਅ 'ਤੇ ਰਹੇਗੀ। ਇਸ 'ਚ ਕੌਣ ਬਾਜ਼ੀ ਮਾਰਦਾ ਹੈ, ਇਹ ਦੇਖਣ ਦੀ ਗੱਲ ਹੋਵੇਗੀ।