IPL2018: ਦੋ ਸਾਲ ਪਹਿਲਾਂ ਯੁਵਰਾਜ ਵਿਕੇ ਸਨ 16 ਕਰੋੜ 'ਚ , ਹੁਣ ਇਹ ਹੈ ਨਵਾਂ ਬੇਸ ਮੁੱਲ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 27 ਅਤੇ 28 ਜਨਵਰੀ ਨੂੰ ਆਈਪੀਐਲ 2018 ਲਈ ਹੋਣ ਵਾਲੀ ਖਿਡਾਰੀਆਂ ਲਈ ਨਾਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨੀਲਾਮੀ ਵਿਚ ਦੇਸ਼ - ਵਿਦੇਸ਼ ਤੋਂ ਕੁਲ 578 ਖਿਡਾਰੀ ਹਿੱਸਾ ਲੈਣਗੇ। ਹੁਣ ਤੱਕ ਵੱਖ - ਵੱਖ ਫ੍ਰੈਂਚਾਈਜ਼ਜ਼ ਨੇ 18 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਦੋਂ ਕਿ ਇਨ੍ਹਾਂ ਟੀਮਾਂ ਵਿਚ 182 ਥਾਵਾਂ ਲਈ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। 36 ਖਿਡਾਰੀਆਂ ਨੂੰ ਬੀਸੀਸੀਆਈ ਨੇ ਟਾਪ ਬਰੈਕੇਟ ਵਿਚ ਪਾਇਆ ਹੈ, ਜਿਸ ਵਿਚੋਂ 13 ਭਾਰਤੀ ਹਨ। ਇਨ੍ਹਾਂ ਖਿਡਾਰੀਆਂ ਵਿਚ ਯੁਵਰਾਜ ਸਿੰਘ, ਗੌਤਮ ਗੰਭੀਰ, ਹਰਭਜਨ ਸਿੰਘ, ਕੇਰੋਨ ਪੋਲਾਰਡ ਅਤੇ ਬੰਗਲਾਦੇਸ਼ੀ ਆਲਰਾਉਂਡਰ ਸ਼ਾਕਿਬ ਹਸਨ ਸਹਿਤ ਕੁਲ 13 ਖਿਡਾਰੀ ਹਨ। 578 ਖਿਡਾਰੀਆਂ ਦੇ ਪੂਲ ਵਿਚ ਇਕ ਭਾਰਤੀ ਦਿੱਗਜ ਨੂੰ ਜਗ੍ਹਾ ਨਹੀਂ ਮਿਲੀ ਹੈ।