ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਭਾਰਤੀ ਮਹਿਲਾ ਪਹਿਲਵਾਨ ਸੋਨਮ ਨੇ ਜਿਤਿਆ ਸੋਨ ਤਮਗ਼ਾ

ਖ਼ਬਰਾਂ, ਖੇਡਾਂ



ਅਥੈਂਨਸ, 8 ਸਤੰਬਰ : ਭਾਰਤੀ ਮਹਿਲਾਵਾਂ ਨੇ ਗਰੀਸ 'ਚ ਹੋਈ ਰੈਸਲਿੰਗ ਚੈਂਪੀਅਨਸ਼ਿਪ 'ਚ ਤਮਗ਼ੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਥੇ ਹੋਏ ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਦੇ ਮੁਕਾਬਲਿਆਂ 'ਚ ਭਾਰਤੀ ਮਹਿਲਾਵਾਂ ਨੇ 2 ਤਮਗ਼ੇ ਜਿੱਤੇ ਹਨ। ਮਹਿਲਾ ਪਹਿਲਵਾਨ ਸੋਨਮ ਨੇ ਜਾਪਾਨ ਦੀ ਮਹਿਲਾ ਪਹਿਲਵਾਨ ਸੈਨਾ ਨਾਗਾਮੋਟੋ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਹੈ ਅਤੇ ਇਕ ਹੋਰ ਭਾਰਤੀ ਪਹਿਲਵਾਨ ਮਨੀਸ਼ਾ ਨੇ ਵੀ ਜਾਪਾਨ ਦੀ ਮਹਿਲਾ ਪਹਿਲਵਾਨ ਰਿਮੀਨਾ ਜੋਸ਼ੀਮੋਟੋ ਨੂੰ ਹਰਾ ਕੇ ਕਾਂਸੀ ਤਮਗ਼ਾ
ਜਿੱਤਿਆ ਹੈ।   (ਪੀ.ਟੀ.ਆਈ.)