ਕਾਮਨਵੈਲਥ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਘੋਸ਼ਣਾ

ਖ਼ਬਰਾਂ, ਖੇਡਾਂ

18 ਮੈਂਬਰੀ ਭਾਰਤੀ ਟੀਮ-

ਨਵੀਂ ਦਿੱਲੀ : ਹਾਕੀ ਇੰਡੀਆ ਨੇ ਮੰਗਲਵਾਰ ਨੂੰ ਕਾਮਨਵੈਲਥ ਗੇਮਸ ਲਈ 18 ਮੈਂਬਰੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਸੀਨੀਅਰ ਸਰਦਾਰ ਸਿੰਘ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਸਰਦਾਰ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੀ ਖਿਤਾਬੀ ਦੌੜ ਵਿਚ ਨਹੀਂ ਪਹੁੰਚ ਪਾਈ ਸੀ ਅਤੇ ਉਸਨੂੰ ਪੰਜਵੇਂ ਸਥਾਨ ਨਾਲ ਸੰਤੋਸ਼ ਰੱਖਣਾ ਪਿਆ ਸੀ।

21ਵੇਂ ਰਾਸ਼ਟਰਮੰਡਲ ਖੇਡਾਂ ਦਾ ਪ੍ਰਬੰਧ ਆਸਟਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਦਰਮਿਆਨ ਹੋਵੇਗਾ। ਭਾਰਤੀ ਟੀਮ ਨੂੰ ਪਾਕਿਸਤਾਨ, ਮਲੇਸ਼ੀਆ, ਵੇਲਸ ਅਤੇ ਇੰਗਲੈਂਡ ਨਾਲ ਪੂਲ-ਬੀ ਵਿਚ ਰੱਖਿਆ ਗਿਆ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ 7 ਅਪ੍ਰੈਲ ਨੂੰ ਪਾਕਿਸਤਾਨ ਖਿਲਾਫ ਮੈਚ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਪਿਛਲੇ ਦੋ ਰਾਸ਼ਟਰਮੰਡਲ ਖੇਡਾਂ (2010, 2014) ਵਿਚ ਭਾਰਤ ਉਪ-ਜੇਤੂ ਰਿਹਾ ਹੈ। ਹੁਣ ਤੱਕ ਭਾਰਤ ਨੂੰ ਇਸ ਟੂਰਨਾਮੈਂਟ 'ਚੋਂ ਗੋਲਡ ਮੈਡਲ ਨਹੀਂ ਮਿਲਿਆ ਹੈ।

ਗੋਲਕੀਪਰ
ਸ਼੍ਰੀਜੇਸ਼, ਸੂਰਜ ਕਰਕੇਰਾ
ਡਿਫੈਂਡਰ
ਰੁਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਕੋਠੀਜੀਤ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ।
ਮਿਡਫੀਲਡਰ
ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਂਸਾਨਾ ਸਿੰਘ (ਉਪ ਕਪਤਾਨ), ਸੁਮਿਤ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ
ਆਕਾਸ਼ਦੀਪ ਸਿੰਘ, ਐਸ.ਵੀ. ਸੁਨੀਲ, ਗੁਰਜੰਤ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਦਿਲਪ੍ਰੀਤ ਸਿੰਘ।