ਕਸ਼ਮੀਰ ਦੇ ਸ਼ਹੀਦ ASI ਦੀ ਬੇਟੀ ਦਾ ਖਰਚ ਉਠਾਉਣਗੇ ਗੰਭੀਰ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦੀ ਦਰਿਆਦਿਲੀ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਸ਼ਹੀਦ ਦੀ ਧੀ ਦੀ ਪੜਾਈ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ASI ਅਬਦੁਲ ਰਾਸ਼ਿਦ ਦੀ ਧੀ ਜੋਹਰਾ ਦੀ ਪੜਾਈ ਦਾ ਖਰਚ ਹੁਣ ਗੌਤਮ ਗੰਭੀਰ ਉਠਾਉਣਗੇ। ਉਨ੍ਹਾਂ ਨੇ ਟਵੀਟ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।