ਕੋਹਲੀ ਦੀ ਅਸਲ ਪ੍ਰੀਖਿਆ ਹੋਵੇਗੀ ਦੱਖਣੀ ਅਫਰੀਕਾ 'ਚ - ਬੇਦੀ

ਖ਼ਬਰਾਂ, ਖੇਡਾਂ

ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਅਤੇ ਕਪਤਾਨੀ ਦੀ ਅਸਲ ਪ੍ਰੀਖਿਆ ਦੱਖਣ ਅਫਰੀਕਾ ਵਿੱਚ ਹੋਵੇਗੀ। ਬੇਦੀ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਸਿਖਰਲੇ ਖਿਡਾਰੀਆਂ ਦੇ ਖਿਲਾਫ ਲਗਾਤਾਰ ਸਫਲਤਾ ਲਈ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਦੀ ਤਾਰੀਫ ਕੀਤੀ ਪਰ ਕਿਹਾ ਕਿ ਓਲੰਪਿਕ 'ਚ ਚਾਂਦੀ ਦਾ ਤਗਮਾ ਜੇਤੂ ਸਿੰਧੂ ਇਨ੍ਹੇ ਸਾਲ ਤੋਂ ਜੋ ਹਾਸਲ ਕਰ ਰਹੀ ਹੈ, ਉਸਨੂੰ ਹਾਸਲ ਕਰਨ ਲਈ ਕੋਹਲੀ ਨੂੰ ਸੰਘਰਸ਼ ਕਰਨਾ ਹੋਵੇਗਾ।