NBA 'ਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਸਟਾਰ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦੀ ਸ਼ਾਨਦਾਰ ਕਹਾਣੀ

ਖ਼ਬਰਾਂ, ਖੇਡਾਂ

7 ਫ਼ੁੱਟ 2 ਇੰਚ ਲੰਬੇ ਭਾਰਤ ਦੇ 19 ਸਾਲ ਦੇ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਲੀਗ ਅਮਰੀਕਾ ਦੀ NBA ਵਿੱਚ ਖੇਡਣ ਲਈ ਚੁਣਿਆ ਗਿਆ ਸੀ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨਬੀਏ) ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਹੁਣ ਯੂਨਾਈਟਿਡ ਬਾਸਕਟਬਾਲ ਅਲਾਇੰਸ (ਯੂਬੀਏ) ਦੇ ਅਗਲੇ ਸੀਜਨ ਵਿੱਚ ਖੇਡਦੇ ਨਜ਼ਰ ਆਉਣਗੇ। ਭਾਰਤੀ ਯੂਬੀਏ ਦੇ ਖੇਡ ਨਿਦੇਸ਼ਕ ਗਰੀਨ ਨੇ ਸਤਨਾਮ ਨੂੰ ਲੀਗ ਵਿੱਚ ਸ਼ਾਮਿਲ ਕੀਤੇ ਜਾਣ ਦੀ ਘੋਸ਼ਣਾ ਕੀਤੀ ਹੈ। 

ਸਤਨਾਮ ਨੇ ਕਿਹਾ,"ਮੈਂ ਇਕ ਛੋਟੇ ਜਿਹੇ ਪਿੰਡ ਤੋਂ ਹਾਂ, ਇਹ ਮੇਰੇ ਪਿਤਾ ਜੀ ਦਾ ਸੁਪਨਾ ਸੀ ਕਿ ਮੈਂ ਬਾਸਕਟਬਾਲ ਖੇਡਾਂ। ਜਦੋਂ ਮੈਨੂੰ ਸਫਲਤਾ ਮਿਲੀ ਤਾਂ ਇਹ ਉਨ੍ਹਾਂ ਦਾ ਸੁਪਨਾ ਸੱਚ ਹੋਇਆ ਸੀ- ਅਤੇ ਮੇਰਾ ਵੀ।"