ਸੈਂਚੁਰੀਅਨ, 15 ਜਨਵਰੀ: ਭਾਰਤ-ਦੱਖਣੀ ਅਫ਼ਰੀਕਾ ਦਰਮਿਆਨ ਖੇਡੇ ਜਾ ਰਹੇ ਦੂਜੇ ਟੈਸਟ ਦਾ ਤੀਜਾ ਦਿਨ ਕਾਫ਼ੀ ਰੋਮਾਂਚਕ ਰਿਹਾ। ਦੱਖਣੀ ਅਫ਼ਰੀਕਾ ਵਲੋਂ ਦਿਤੇ 335 ਦੌੜਾਂ ਦੇ ਟੀਚੇ ਦੇ ਪਿਛਾ ਕਰਦਿਆਂ ਭਾਰਤੀ ਟੀਮ 307 ਦੌੜਾਂ 'ਤੇ ਆਊਟ ਹੋ ਗਈ। ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ ਦੀ ਸ਼ੁਰੂਆਤ ਕਾਫ਼ੀ ਢਿੱਲੀ ਹੋਈ ਤੇ ਜਲਦੀ ਹੀ ਉਸ
ਦੀਆਂ ਦੋ ਵਿਕਟਾਂ ਡਿੱਗ ਗਈਆਂ। ਸਲਾਮੀ ਬੱਲੇਬਾਜ਼ ਐਡਿਨ ਮਾਰਕਰਮ ਤੇ ਉਸ ਤੋਂ ਬਾਅਦ ਖੇਡਣ ਆਏ ਹਾਸ਼ਿਮ ਅਮਲਾ ਨੂੰ ਜਸਪ੍ਰੀਤ ਬੁਮਰਾਹ ਨੇ ਐਲ.ਬੀ.ਡਬਲਿਊ ਆਊਟ ਕੀਤਾ। ਮੈਚ ਮੀਂਹ ਤੇ ਘੱਟ ਰੌਸ਼ਨੀ ਕਾਰਨ ਪ੍ਰਭਾਵਤ ਹੋਇਆ ਅਤੇ ਤੈਅ ਤੋਂ ਘੱਟ ਓਵਰਾਂ ਤੋਂ ਪਹਿਲਾਂ ਹੀ ਖੇਡ ਅਫ਼ਰੀਕਾ ਦੀਆਂ 90 ਦੌੜਾਂ (118 ਦੌੜਾਂ ਵਾਧੇ) ਨਾਲ ਸਮਾਪਤ ਕਰਨੀ ਪਈ। (ਏਜੰਸੀ)