ਫੀਫਾ ਅੰਡਰ-17: ਭਾਰਤੀ ਟੀਮ ਨੂੰ ਨਹੀਂ ਮਿਲੀ ਕਾਮਯਾਬੀ, ਪਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਖ਼ਬਰਾਂ, ਖੇਡਾਂ

ਭਾਰਤੀ ਟੀਮ ਨੂੰ ਭਾਵੇਂ ਹੀ ਸ਼ੁੱਕਰਵਾਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ 17ਵੇਂ ਫੀਫਾ ਅੰਡਰ 17 ਵਿਸ਼ਵ ਕੱਪ ਦੇ ਗਰੁੱਪ ਪੜਾਅ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਅਮਰੀਕਾ ਤੋਂ 0-3 ਨਾਲ ਹਾਰ ਮਿਲੀ ਹੋਵੇ। ਪਰ ਉਸਨੇ ਆਪਣੇ ਪ੍ਰੇਰਣਾਦਾਇਕ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ।

ਫੀਫਾ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਬਣੀ ਪਹਿਲੀ ਭਾਰਤੀ ਟੀਮ 

ਪਰ ਅਮਰੀਕਾ ਦੇ ਮਜ਼ਬੂਤ ਅਤੇ ਐਥਲੈਟਿਕ ਫੁੱਟਬਾਲਰਾਂ ਦੇ ਸਾਹਮਣੇ ਇਸ ਰਣਨੀਤੀ 'ਚ ਸਫਲ ਹੋਣਾ ਕਾਫ਼ੀ ਮੁਸ਼ਕਲ ਸੀ। ਸਾਰਿਆਂ ਨੂੰ ਅਮਰੀਕੀ ਟੀਮ ਦੇ ਖਿਡਾਰੀਆਂ ਦੇ ਖੇਡ ਦਾ ਅੰਦਾਜ਼ਾ ਸੀ, ਜਿਨ੍ਹਾਂ ਨੇ ਪਿਛਲੇ ਸਾਲ ਗੋਆ ਵਿੱਚ ਹੋਏ ਏ.ਆਈ.ਐੱਫ.ਐੱਫ. ਯੁਵਾ ਕੱਪ ਵਿੱਚ ਆਪਣੀ ਤਕਨੀਕ ਅਤੇ ਤਾਕਤ ਦੇ ਬਲਬੂਤੇ ਭਾਰਤ ਨੂੰ 4 - ਨਾਲ ਮਾਤ ਦਿੱਤੀ ਸੀ । ਉਸ ਦੇ ਲਈ ਕਪਤਾਨ ਜੋਸ ਸਾਰਜੇਂਟ ਨੇ ਪੈਨਲਟੀ ਉੱਤੇ 31ਵੇਂ ਮਿੰਟ, ਕਰਿਸ ਡੁਰਕਿਨ ਨੇ 52ਵੇਂ ਮਿੰਟ ਅਤੇ ਐਂਡਰਿਊ ਕਾਰਲਟਨ ਨੇ 84ਵੇਂ ਮਿੰਟ ਵਿੱਚ ਗੋਲ ​ਕੀਤੇ ।   

ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਆਪਣੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਵਿੱਚ ਜ਼ਰਾ ਵੀ ਕਸਰ ਨਹੀਂ ਛੱਡੀ ਅਤੇ ਜਿਵੇਂ ਹੀ ਫੁੱਟਬਾਲ ਭਾਰਤੀ ਖਿਡਾਰੀਆਂ ਦੇ ਕੋਲ ਆਉਂਦਾ, ਉਹ ਜ਼ੋਰ-ਜ਼ੋਰ ਨਾਲ ਚੀਅਰ ਕਰਨਾ ਸ਼ੁਰੂ ਕਰ ਦਿੰਦੇ ਅਤੇ ਪੂਰੇ ਮੈਚ ਦੇ ਦੌਰਾਨ ਅਜਿਹਾ ਹੀ ਰਿਹਾ। ਉਨ੍ਹਾਂ ਦੇ ਜੋਸ਼ ਦਾ ਅਸਰ ਖਿਡਾਰੀਆਂ ਉੱਤੇ ਵੀ ਵਿਖਾਈ ਦਿੱਤਾ। ਭਾਰਤੀ ਖਿਡਾਰੀ ਵੀ ਆਪਣੇ ਪਰਿਵਾਰ ਅਤੇ ਦਰਸ਼ਕਾਂ ਦੇ ਸਾਹਮਣੇ ਆਪਣਾ ਸਭ ਤੋਂ ਉੱਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਜਿਸ ਵਿੱਚ ਗੋਲਕੀਪਰ ਧੀਰਜ ਮੋਈਰਾਂਗਥੇਮ ਦੇ ਇਲਾਵਾ ਕੋਮਲ ਥਾਟਲ, ਸੁਰੇਸ਼ ਵਾਂਗਜਾਮ ਅਤੇ ਫਾਰਵਡ ਅਨਿਕੇਤ ਜਾਧਵ ਦਾ ਪ੍ਰਦਰਸ਼ਨ ਚੰਗਾ ਰਿਹਾ। 

ਪਹਿਲੇ ਹਾਫ ਵਿੱਚ ਅਮਰੀਕਾ ਦੀ ਬੜ੍ਹਤ 1-0 ਰਹੀ। ਪਰ ਦੂਜੇ ਹਾਫ ਵਿੱਚ ਉਸ ਨੇ ਸ਼ੁਰੂ ਤੋਂ ਹੀ ਹਮਲਾਵਰਤਾ ਵਿਖਾਈ। ਭਾਰਤ ਲਈ ਸਭ ਤੋਂ ਅਹਿਮ ਗੱਲ ਆਪਣੇ ਤੋਂ ਕਿਤੇ ਜ਼ਿਆਦਾ ਮਜ਼ਬੂਤ ਟੀਮ ਦੇ ਖਿਲਾਫ ਗੋਲ ਕਰਨ ਦੇ ਕਰੀਬ ਪੁੱਜਣਾ ਸੀ। ਅੰਤਮ ਗੋਲ ਗੁਆਉਣ ਤੋਂ ਪਹਿਲਾਂ ਥਾਟਲ ਨੇ 84ਵੇਂ ਮਿੰਟ ਵਿੱਚ ਜਾਨਦਾਰ ਸ਼ਾਟ ਲਗਾਇਆ ਅਤੇ ਗੋਲਕੀਪਰ ਜਸਟਿਨ ਗਾਰਸੇਸ ਨੂੰ ਪਛਾੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। 

ਅਗਲੇ ਹੀ ਮਿੰਟ ਵਿੱਚ ਜਾਰਜ ਏਕੋਸਟਾ ਨੇ ਤੇਜ ਸ਼ਾਟ ਨਾਲ ਗੇਂਦ ਕਾਰਲਟਨ ਦੇ ਵੱਲ ਵਧਾਈ ਜਿਨ੍ਹਾਂ ਨੇ ਇਸ ਨੂੰ ਆਪਣੇ ਪਾਸਿਓਂ ਲੈ ਜਾਂਦੇ ਹੋਏ ਭਾਰਤੀ ਗੋਲ ਵਿੱਚ ਪਹੁੰਚਾਕੇ ਹੀ ਦਮ ਲਿਆ। ਭਾਰਤੀ ਟੀਮ ਹੁਣ 9 ਅਕਤੂਬਰ ਨੂੰ ਇੱਥੇ ਕੋਲੰਬੀਆ ਨਾਲ ਭਿੜੇਗੀ ਜਿਸਨੂੰ ਘਾਨਾ ਦੇ ਹੱਥੋਂ 1-0 ਨਾਲ ਹਾਰ ਦਾ ਮੂੰਹ ਵੇਖਣਾ ਪਿਆ।