ਸਹਿਵਾਗ ਨੇ ਧੋਨੀ ਦੀ ਕੀਤੀ ਤਾਰੀਫ਼ ਬੋਲੇ - ਹਥਿਆਰ ਚਲਾਉਣਾ ਨਹੀਂ ਭੁੱਲੇ

ਖ਼ਬਰਾਂ, ਖੇਡਾਂ

ਦੱਖਣੀ ਅਫਰੀਕਾ ਦੇ ਖਿਲਾਫ ਸੈਂਚੁਰੀਅਨ ਵਿਚ ਖੇਡੇ ਗਏ ਦੂਜੇ ਟੀ - 20 ਮੈਚ ਵਿਚ ਟੀਮ ਇੰਡੀਆ ਨੂੰ 6 ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਸੀਰੀਜ ਵਿਚ 1 - 1 ਨਾਲ ਮੁਕਾਬਲਾ ਬਰਾਬਰ ਕਰ ਲਿਆ। ਇਸ ਮੈਚ ਵਿਚ ਟਾਸ ਹਾਰਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤੀ ਟੀਮ ਨੇ ਮਨੀਸ਼ ਪਾਂਡੇ (ਨਾਬਾਦ 79) ਅਤੇ ਧੋਨੀ (ਨਾਬਾਦ 52) ਦੇ ਅਰਧਸ਼ਤਕਾਂ ਦੀ ਮਦਦ ਨਾਲ 20 ਓਵਰ ਵਿਚ 4 ਵਿਕਟ ਉਤੇ 188 ਰਨ ਬਣਾਏ। 189 ਰਨਾਂ ਦੇ ਲਕਸ਼ ਨੂੰ ਦੱਖਣੀ ਅਫਰੀਕਾ ਟੀਮ ਨੇ ਕਲਾਸੇਨ (69) ਅਤੇ ਡੁਮਿਨੀ (64) ਦੇ ਅਰਧਸ਼ਤਕਾਂ ਦੀ ਬਦੌਲਤ 8 ਗੇਂਦ ਬਾਕੀ ਰਹਿੰਦੇ ਹੀ 4 ਵਿਕਟ ਗਵਾ ਕੇ ਹਾਸਲ ਕਰ ਲਿਆ।